ਅੱਜ ਦੀ ਆਵਾਜ਼ | 10 ਅਪ੍ਰੈਲ 2025
ਨਾਰਨੌਲ, ਹਰਿਆਣਾ: ਇਥੋਂ ਦੇ ਪੀਜੀ ਕਾਲਜ ਵਿੱਚ ਐਮਏ ਦੇ ਅਖੀਰਲੇ ਸਾਲ ਵਿੱਚ ਪੜ੍ਹ ਰਹੀ 24 ਸਾਲਾ ਵਿਦਿਆਰਥਣ ਦੇ ਲਾਪਤਾ ਹੋਣ ਨਾਲ ਖਲਬਲੀ ਮਚ ਗਈ। ਪਿੰਡ ਗੁੱਹਾ ਦੇ ਰਹਿਾਸੀ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹਨਾਂ ਦੀ ਧੀ ਕਾਲਜ ਜਾਣ ਦੇ ਬਹਾਨੇ ਘਰੋਂ ਨਿਕਲੀ ਸੀ ਪਰ ਕਾਲਜ ਨਹੀਂ ਪਹੁੰਚੀ। ਸ਼ਾਮ ਤੱਕ ਘਰ ਨਾ ਆਉਣ ਅਤੇ ਫ਼ੋਨ ਬੰਦ ਹੋਣ ਤੋਂ ਬਾਅਦ ਪਰਿਵਾਰ ਨੇ ਚਿੰਤਾ ਪ੍ਰਗਟਾਈ। ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਲੜਕੀ ਨੇ ਪਿੰਡ ਮੀ ਦੇ ਇੱਕ ਨੌਜਵਾਨ ਦੇ ਖਾਤੇ ਵਿੱਚ ਦੋ ਵਾਰੀ ਕਰਕੇ ਕੁੱਲ 50 ਹਜ਼ਾਰ ਰੁਪਏ ਟਰਾਂਸਫਰ ਕੀਤੇ ਸਨ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਲੜਕੀ ਨੌਜਵਾਨ ਨਾਲ ਮਿਲ ਕੇ ਘਰੋਂ ਫਰਾਰ ਹੋਈ ਹੈ। ਘਰ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਆਪਣੇ ਆਧਾਰ ਕਾਰਡ, ਪੈਨ ਕਾਰਡ, ਬੈਂਕ ਦਸਤਾਵੇਜ਼ ਅਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਨਾਲ ਲੈ ਗਈ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਲੜਕੀ ਦੀ ਭਾਲ ਜਾਰੀ ਹੈ।













