ਅੱਜ ਦੀ ਆਵਾਜ਼ | 10 ਅਪ੍ਰੈਲ 2025
2027 ਪੰਜਾਬ ਚੋਣਾਂ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ: ਖਾਲਿਸਤਾਨੀ ਤੱਤਾਂ ਖ਼ਿਲਾਫ਼ ਸਖ਼ਤੀ ਅਤੇ ਭਾਜਪਾ ਦੀ ਰਣਨੀਤੀ
ਗ੍ਰਹਿ ਮੰਤਰੀ ਅਤੇ ਭਾਜਪਾ ਆਗੂ ਅਮਿਤ ਸ਼ਾਹ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਇੰਟਰਵਿਊ ‘ਚ ਕਿਹਾ ਕਿ “ਸ੍ਰਿਸ਼ਟੀ ਬ੍ਰਹਮਾ ਜੀ ਨੇ ਬਣਾਈ ਹੋਵੇ, ਪਰ ਪੰਜਾਬ ਦੀ ਅਗਲੀ ਚੋਣ ਬ੍ਰਹਮਾ ਵੀ ਨਹੀਂ ਭਖ ਸਕਦੇ।” ਇਸ ਬਿਆਨ ਰਾਹੀਂ ਉਨ੍ਹਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਚੋਣਾਂ ਦੇ ਨਤੀਜੇ ਅਣਅੰਦਾਜ਼ੇ ਹੋਣਗੇ। ਜਦੋਂ ਉਨ੍ਹਾਂ ਨੂੰ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਇਸ ‘ਤੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਸੰਭਾਵਨਾ ਨੂੰ ਖ਼ਾਰਜ ਵੀ ਨਹੀਂ ਕੀਤਾ।
ਖਾਲਿਸਤਾਨੀ ਗਤੀਵਿਧੀਆਂ ‘ਤੇ ਸਖ਼ਤ ਰੁਖ ਖਾਲਿਸਤਾਨ ਸੰਬੰਧੀ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ “ਜੇ ਕੋਈ ਵੀ ਵਿਅਕਤੀ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ, ਤਾਂ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਐਸਿਆਂ ਤੱਤਾਂ ਨਾਲ ਸਖ਼ਤੀ ਨਾਲ ਨਜਿੱਠੇਗੀ।
2024 ਦੀ ਚੋਣੀ ਹਾਲਤ 2024 ਦੀ ਲੋਕ ਸਭਾ ਚੋਣਾਂ ‘ਚ ਭਾਜਪਾ ਅਤੇ ਅਕਾਲੀ ਦਲ ਨੇ ਵੱਖ ਵੱਖ ਚੋਣਾਂ ਲੜੀਆਂ। ਅਕਾਲੀ ਦਲ ਸਿਰਫ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੀ ਸੀਟ ਜਿੱਤ ਸਕੀ, ਜਦਕਿ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲੀ। ਹਾਲਾਂਕਿ, ਵੋਟ ਹਿੱਸੇਦਾਰੀ ‘ਚ ਭਾਜਪਾ 18% ਨਾਲ ਤੀਜੀ ਸਭ ਤੋਂ ਵੱਡੀ ਪਾਰਟੀ ਬਣੀ।
ਸੀਟਾਂ ਵੰਡ (2024):
- ਕਾਂਗਰਸ: 7 ਸੀਟਾਂ
- ਆਪ: 3 ਸੀਟਾਂ
- ਅਕਾਲੀ ਦਲ: 1 ਸੀਟ
- ਆਜ਼ਾਦ ਉਮੀਦਵਾਰ: 2 ਸੀਟਾਂ
ਇਸ ਸਭ ਤੋਂ ਇਲਾਵਾ, ਅਮਿਤ ਸ਼ਾਹ ਨੇ ਪੰਜਾਬ ਵਿੱਚ ਖਾਲਿਸਤਾਨੀ ਵਿਚਾਰਧਾਰਾ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸਦੇ ਖਿਲਾਫ਼ ਪੂਰੀ ਤਰ੍ਹਾਂ ਵਚਨਬੱਧ ਹੈ।













