ਪੰਜਾਬੀ ਇਸ ਗੱਲ ਤੋਂ ਬੇਖਬਰ ਹਨ ਕਿ | ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਵੀ ਖੁੱਲਣੀਆਂ ਨਹੀਂ ਕਿਉਂਕਿ ਝੋਨਾ ਲਗਾਉਣ ਜਾਂ ਕਣਕ ਦੀ ਵਾਢੀ ਕਰਨ ਆਏ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਹੀ ਰਹਿ ਕੇ ਗੋਲਗਪੇ,ਸਮੋਸੇ,ਬਰਗਰਾਂ ਆਦਿ ਦੀਆਂ ਰੇੜੀਆਂ ਲਾ ਕੇ ਪੰਜਾਬ ਵਿੱਚੋਂ ਹੀ ਪੈਸਾ ਕਮਾ ਕੇ ਆਪਣੇ ਘਰਾਂ ਨੂੰ ਭੇਜ ਰਹੇ ਹਨ ਅਤੇ ਪੰਜਾਬ ਵਿੱਚ ਹੀ ਜਮੀਨਾਂ ਲੈ ਕੇ ਆਪਣੇ ਘਰ ਬਣਾ ਰਹੇ ਹਨ ਹੁਣ ਤਾਂ ਗੱਲ ਇਸ ਕਦਰ ਵੱਧ ਰਹੀ ਹੈ ਕਿ ਅਨੇਕਾਂ ਥਾਵਾਂ ਤੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਸਰਪੰਚੀ ਦੀਆਂ ਚੋਣਾਂ ਵੀ ਲੜੀਆਂ ਹਨ ਅਤੇ ਕਈ ਪ੍ਰਵਾਸੀ ਪੰਜਾਬ ਦੇ ਪਿੰਡਾ ਦੇ ਪੰਚ ਅਤੇ ਸਰਪੰਚ ਵੀ ਬਣੇ ਹਨ
