ਟਰੰਪ ਦੀ ਹੱ*ਤਿਆ ਲਈ 1 ਕਰੋੜ ਡਾਲਰ ਦੇ ਇਨਾਮ ਦਾ ਐਲਾਨ, ਇਰਾਕੀ ਸੰਗਠਨ ਨੇ ਦੱਸਿਆ ਬਦਲੇ ਦਾ ਕਦਮ

2

18 July 2026 Aj Di Awaaj

International Desk:  ਈਰਾਨ ਸਮਰਥਿਤ ਇਰਾਕੀ ਸੰਗਠਨ ਇਸਲਾਮਿਕ ਰੇਜ਼ਿਸਟੈਂਸ ਇਨ ਇਰਾਕ (IRI) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱ*ਤਿਆ ਕਰਨ ਵਾਲੇ ਵਿਅਕਤੀ ਲਈ 1 ਕਰੋੜ ਡਾਲਰ (10 ਮਿਲੀਅਨ ਡਾਲਰ) ਦੇ ਇਨਾਮ ਦਾ ਐਲਾਨ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਹ ਐਲਾਨ 2020 ਵਿੱਚ ਅਮਰੀਕੀ ਡਰੋਨ ਹਮਲੇ ਦੌਰਾਨ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਕੀ ਮਿਲੀਸ਼ੀਆ ਕਮਾਂਡਰ ਅਬੂ ਮਹਿਦੀ ਅਲ-ਮੁਹਾਂਦਿਸ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ।

ਰਿਪੋਰਟਾਂ ਮੁਤਾਬਕ, ਸੰਗਠਨ ਨੇ ਕਿਹਾ ਹੈ ਕਿ ਇਨਾਮ ਦੀ ਰਕਮ ਉਸਦੇ ਮੈਂਬਰਾਂ ਅਤੇ ਸਮਰਥਕਾਂ ਤੋਂ ਇਕੱਠੀ ਕੀਤੀ ਜਾਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਟਰੰਪ ਖ਼ਿਲਾਫ਼ ਕਾਰਵਾਈ ਕਰਨ, ਇਸਦੀ ਯੋਜਨਾ ਬਣਾਉਣ ਜਾਂ ਕਿਸੇ ਵੀ ਤਰ੍ਹਾਂ ਮਦਦ ਕਰਨ ਵਾਲੇ ਵਿਅਕਤੀ ਨੂੰ ਇਹ ਇਨਾਮ ਦਿੱਤਾ ਜਾਵੇਗਾ।

ਇਹ ਐਲਾਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਟਰੰਪ ਵੱਲੋਂ 2020 ਦੇ ਡਰੋਨ ਹਮਲੇ ਅਤੇ ਸੁਲੇਮਾਨੀ ਦੀ ਮੌਤ ਦਾ ਜ਼ਿਕਰ ਕਰਨ ਤੋਂ ਬਾਅਦ ਖੇਤਰੀ ਤਣਾਅ ਮੁੜ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ, ਈਰਾਨ ਨੇ ਟਰੰਪ ਖ਼ਿਲਾਫ਼ ਕਿਸੇ ਵੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।