ਸੁਖਬੀਰ ਬਾਦਲ ਸਣੇ 6 ਆਗੂਆਂ ਦੇ ਗਲਾਂ ‘ਚ ਪਾਈਆਂ ਤਖਤੀਆਂ, ਲਿਖੀ ਸੀ ਗੁਰਬਾਣੀ ਦੀ ਇਹ ਤੁਕ

73

ਅੰਮ੍ਰਿਤਸਰ, 2 ਦਸੰਬਰ- ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਧਾਰਮਿਕ ਸਜ਼ਾ ਸੁਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ 6 ਆਗੂਆਂ ਦੇ ਗਲਾਂ ਵਿਚ ਤਖਤੀਆਂ ਪਾਉਣ ਦੇ ਆਦੇਸ਼ ਜਾਰੀ ਕੀਤੇ। ਸੁਖਬੀਰ ਬਾਦਲ ਦੇ ਨਾਲ ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਤੇ ਗੁਲਜਾਰ ਸਿੰਘ ਰਣੀਕੇ ਦੇ ਗਲਾਂ ਵਿਚ ਤਖਤੀਆਂ ਪਾਈਆਂ ਗਈਆਂ। ਇਹ ਤਖਤੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਤੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਇਨ੍ਹਾਂ ਦੇ ਗਲਾਂ ਵਿਚ ਪਾਈਆਂ ਗਈਆਂ। ਧਾਰਮਿਕ ਸਜਾ ਭੁਗਤਣ ਵੇਲੇ ਉਪਰੋਕਤ ਇਹ ਤਖਤੀਆਂ ਆਪਣੇ ਗਲੇ ਵਿਚ ਪਾ ਕੇ ਰੱਖਣਗੇ। ਤਖਤੀਆਂ ਉਪਰ ਗੁਰਬਾਣੀ ਦਾ ਸ਼ਬਦ ਲਿਖਿਆ ਹੈ।