ਯੋਗ ਅਭਿਆਸ ਨਾਲ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਿਲਦੀ ਹੈ ਭਰਪੂਰ ਮੱਦਦ- ਯੋਗਾ ਟ੍ਰੇਨਰ
ਕੀਰਤਪੁਰ ਸਾਹਿਬ 02 ਜਨਵਰੀ ()
ਯੋਗ ਮਨੁੱਖ ਦੇ ਸ਼ਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਜਰੂਰੀ ਹੈ। ਇਹ ਇੱਕ ਬੇਸ਼-ਕੀਮਤੀ ਪ੍ਰਾਚੀਨ ਪ੍ਰਥਾ ਹੈ, ਭਾਵੇਂ ਸਾਰੀ ਦੁਨੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਪਤਾ ਹੀ ਹੈ, ਪਰ ਮਨ ਨੂੰ ਸ਼ਾਂਤ ਰੱਖਣ ਅਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਵਿੱਚ ਯੋਗਾ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਰਮਨ ਸ਼ਰਮਾ ਯੋਗਾ ਟ੍ਰੇਨਰ ਨੇ ਦੱਸਿਆ ਕਿ ਯੋਗ ਦੇ ਫਾਇਦਿਆਂ ਨੂੰ ਦੇਖਦੇ ਹੋਏ ਹੀ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਦੇ ਤਹਿਤ ‘ਮੁੱਖ ਮੰਤਰੀ ਯੋਗਸ਼ਾਲਾ’ ਤਹਿਤ ਵੱਖ-ਵੱਖ ਥਾਵਾਂ ‘ਤੇ ਯੋਗਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵੱਧ ਤੋਂ ਵੱਧ ਲੋਕ ਯੋਗ ਦੇ ਫਾਇਦਿਆਂ ਪ੍ਰਤੀ ਜਾਗਰੂਕ ਹੋ ਸਕਣ ਅਤੇ ਇਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ। ਉਹਨਾਂ ਕਿਹਾ ਕਿ ਯੋਗਾ ਸਾਡੀ ਸਿਹਤ ਨੂੰ ਚੁਣੋਤੀ ਦੇਣ ਵਾਲ਼ੀਆਂ ਗੰਭੀਰ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮੱਦਦ ਕਰਦਾ ਹੈ।
ਯੋਗਾ ਟ੍ਰੇਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿਨ ਵਿਚ 6 ਕਲਾਸਾ ਲੋਕਾਂ ਦੀ ਸਹੂਲਤ ਮੁਤਾਬਿਕ ਲਗਾਈਆਂ ਜਾਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 6 ਕਲਾਸਾ ਵਿਚ ਲਗਭਗ 150 ਵਿਅਕਤੀ ਯੋਗਾ ਕਰਨ ਲਈ ਆਉਦੇ ਹਨ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਜਿਥੇ ਸਰੀਰਕ ਸ਼ਕਤੀ ਮਿਲਦੀ ਹੈ ਉਸਦੇ ਨਾਲ-ਨਾਲ ਅੰਦਰੂਨੀ ਤਾਕਤ ਵੀ ਪੈਦਾ ਹੁੰਦੀ ਹੈ ਅਤੇ ਅੱਜ ਦੇ ਪਦਾਰਥਵਾਦ ਯੁੱਗ ਵਿਚ ਯੋਗਾ ਸੰਜੀਵਨੀ ਬੂਟੀ ਦੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਆਸਨ ਰਾਹੀ ਜਿੱਥੇ ਆਮ ਇਨਸਾਨ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਪਾ ਸਕਦਾ ਹੈ, ਉੱਥੇ ਬੁੱਧੀ ਵਧਾਉਣ ਅਤੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਰੱਖਣ ਵਿਚ ਯੋਗਾ ਆਸਨ ਇਕ ਸੋਨੇ ਤੇ ਸੁਹਾਗੇ ਵਰਗੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਨਿਰੰਤਰ ਯੋਗਸ਼ਾਲਾ ਵਿਚ ਆ ਰਹੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਆਪਣੇ ਨਿੱਤ ਦੇ ਜੀਵਨ ਵਿੱਚ ਪਹਿਲਾ ਤੋਂ ਵਧੇਰੇ ਤੰਦਰੁਸਤ ਤੇ ਸਿਹਤਮੰਦ ਮਹਿਸੂਸ ਕਰ ਰਹੇ ਹਨ। ਯੋਗਾ ਜਿੱਥੇ ਜੀਵਨ ਵਿਚ ਬਹੁਤ ਜਰੂਰੀ ਹੈ, ਉਥੇ ਮੁੱਖ ਮੰਤਰੀ ਜੀ ਦੀ ਯੋਗਸ਼ਾਲਾ ਨੇ ਸੂਬੇ ਦੇ ਸ਼ਹਿਰਾਂ ਵਿਚ ਯੋਗ ਦੇ ਚਾਹਵਾਨਾ ਲਈ ਨਵੇ ਪਲੇਟਫਾਰਮ ਸਥਾਪਿਤ ਕੀਤੇ ਹਨ।
