Yo Yo Honey Singh ਨੇ ਦਿੱਲੀ ਸ਼ੋਅ ‘ਚ ਭੱਦੀ ਭਾਸ਼ਾ ਲਈ ਮੰਗੀ ਮੁਆਫ਼ੀ

25

Punjab 16 Jan 2026 AJ DI Awaaj

Punjab Desk :  ਮਸ਼ਹੂਰ ਸਿੰਗਰ ਅਤੇ ਰੈਪਰ Yo Yo Honey Singh ਨਵੇਂ ਵਿਵਾਦ ਵਿਚ ਫਿਰ ਘਿਰ ਗਏ ਹਨ। ਦੋ ਦਿਨ ਪਹਿਲਾਂ ਦਿੱਲੀ ਦੇ ਇੱਕ ਕੰਸਰਟ ਦੌਰਾਨ ਸਟੇਜ ‘ਤੇ ਉਨ੍ਹਾਂ ਨੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ, ਜਿਸ ਕਾਰਨ ਦਰਸ਼ਕਾਂ ਵਿੱਚ ਨਾਰਾਜ਼ਗੀ ਵਧ ਗਈ।

ਵਿਵਾਦ ਵਧਣ ਤੋਂ ਬਾਅਦ, ਹਨੀ ਸਿੰਘ ਨੇ ਮਾਫ਼ੀ ਮੰਗਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਮੇਰੀ ਭਾਸ਼ਾ ਬੁਰੀ ਲੱਗੀ, ਤਾਂ ਮੈਨੂੰ ਮੁਆਫ਼ ਕਰ ਦਿਓ। ਉਨ੍ਹਾਂ ਨੇ ਦੱਸਿਆ ਕਿ GEN-Z ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਉਹ OTT ਅਤੇ ਆਮ ਭਾਸ਼ਾ ਵਿਚ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਹ ਭਾਸ਼ਾ ਕੁਝ ਲੋਕਾਂ ਨੂੰ ਨਾਪਸੰਦ ਆਈ।

ਹਨੀ ਸਿੰਘ ਨੇ ਅੱਗੇ ਇਹ ਵੀ ਵਾਅਦਾ ਕੀਤਾ ਕਿ ਉਹ ਆਪਣੀ ਜ਼ੁਬਾਨ ‘ਤੇ ਕੰਟਰੋਲ ਰੱਖਣਗੇ ਅਤੇ ਸੋਚ-ਵਿਚਾਰ ਕੇ ਹੀ ਗੱਲਾਂ ਬੋਲਣਗੇ। ਉਨ੍ਹਾਂ ਨੇ ਕਿਹਾ, “ਮੈਨੂੰ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਇਨਸਾਨ ਗਲਤੀਆਂ ਦਾ ਪੁਤਲਾ ਹੈ।”

ਦਿੱਲੀ ਸ਼ੋਅ ਦੌਰਾਨ ਹਨੀ ਸਿੰਘ ਦੀ ਟਿੱਪਣੀ ‘ਤੇ ਜਸਬੀਰ ਜੱਸੀ ਨੇ ਵੀ ਆਪਣਾ ਬਿਆਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਹਨੀ ਸਿੰਘ ਲੋਕਾਂ ਅਤੇ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾਵੇ।

ਯਾਦ ਦਿਵਾਈਏ ਕਿ ਹਨੀ ਸਿੰਘ ਪਹਿਲਾਂ ਵੀ ਆਪਣੇ ਗਾਣਿਆਂ ਅਤੇ ਸ਼ੋਅਜ਼ ਵਿੱਚ ਅਸ਼ਲੀਲ ਡਾਂਸ ਅਤੇ ਭਾਸ਼ਾ ਦੇ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਜਲੰਧਰ ਵਿੱਚ ਇਕ ਪੁਰਾਣੇ ਗੀਤ ਨੂੰ ਲੈ ਕੇ ਭਾਜਪਾ ਨੇਤਾ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ।