ਮਾਨਸਾ, 17 ਮਈ 2025 AJ DI Awaaj
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਪਿੰਡ ਕੋਟਲੱਲੂ, ਬੱਪੀਆਣਾ ਅਤੇ ਖਿੱਲਣ ਦੇ ਸਕੂਲਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ|
ਇਸ ਮੌਕੇ ਬੋਲਦਿਆਂ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਸੁਧਾਰ ਹੋਏ ਹਨ| ਆਉਣ ਵਾਲੇ ਸਮੇਂ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਹੋਰ ਵੀ ਵੱਡੇ ਸੁਧਾਰ ਕੀਤੇ ਜਾਣਗੇ|
ਉਨ੍ਹਾਂ ਸਰਕਾਰੀ ਮਿਡਲ ਸਕੂਲ ਕੋਟ ਲੱਲੂ ਵਿਖੇ 03 ਲੱਖ 27 ਹਜ਼ਾਰ, ਸਰਕਾਰੀ ਮਿਡਲ ਸਕੂਲ ਬੱਪੀਆਣਾ ਵਿਖੇ 01 ਲੱਖ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖਿੱਲਣ ਵਿਖੇ 01 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਮਾਸਟਰ ਵਰਿੰਦਰ ਸੋਨੀ, ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਸੁਖਦੇਵ ਸਿੰਘ,ਮਿਡਲ ਸਕੂਲ ਕੋਟਲੱਲੂ ਦੇ ਸਕੂਲ ਮੁਖੀ ਅਵਤਾਰ ਸਿੰਘ, ਚੇਅਰਪਰਸਨ ਹਰਵਿੰਦਰ ਕੌਰ, ਸਰਪੰਚ ਅੰਗਰੇਜ਼ ਕੌਰ ਮਿਡਲ ਸਕੂਲ ਬੱਪੀਆਣਾ ਦੇ ਸਕੂਲ ਮੁਖੀ ਗੁਰਜੰਟ ਸਿੰਘ ਚਾਹਲ, ਸੋਨੀ ਸਿੰਗਲਾ,ਜਗਸੀਰ ਸਿੰਘ, ਮੁਕੇਸ਼ ਕੁਮਾਰ ਕੰਪਿਊਟਰ ਟੀਚਰ,ਗੁਰਮੀਤ ਕੌਰ, ਕਰਮਜੀਤ ਕੌਰ, ਏਕਤਾ ਵਰਮਾ, ਸੁਖਜਿੰਦਰ ਕੌਰ, ਸੁਖਵਿੰਦਰ ਕੌਰ, ਮਲਕੀਤ ਰਾਮ, ਸੀ ਐੱਚ ਟੀ ਦਵਿੰਦਰ ਕੁਮਾਰ,ਚੇਅਰਮੈਨ ਐੱਸ ਐੱਮ ਸੀ ਗੁਰਮੀਤ ਸਿੰਘ,ਖਿੱਲਣ ਸਕੂਲ ਦੇ ਐੱਚ ਟੀ ਬਲਵਿੰਦਰ ਸਿੰਘ, ਮਿਡਲ ਸਕੂਲ ਮੁਖੀ ਬਲਦੀਪ ਕੌਰ, ਚੇਅਰਮੈਨ ਰਫ਼ੀ ਖਾਨ, ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ, ਜੁਗਰਾਜ ਸਿੰਘ ਸਾਬਕਾ ਮੈਂਬਰ, ਸੰਸਾਰ ਸਿੰਘ, ਜਗਤਾਰ ਸਿੰਘ ਖਾਲਸਾ, ਸੋਨੀ ਮੈਂਬਰ,ਪਰਮਪ੍ਰੀਤ ਕੌਰ, ਸੁਖਪ੍ਰੀਤ ਕੌਰ, ਵੀਰਪਾਲ ਕੌਰ, ਕੁਲਜੀਤ ਸਿੰਘ, ਨਿਧੀ ਗੁਪਤਾ, ਸੀਮਾ ਰਾਣੀ, ਮੁਨੀਸ਼ ਕੁਮਾਰ ਹੈੱਡਮਾਸਟਰ, ਅਮਨਦੀਪ ਸਿੰਘ ਭਾਈ ਦੇਸਾ, ਜਗਤਾਰ ਸਿੰਘ ਔਲਖ ਆਦਿ ਹਾਜ਼ਰ ਸਨ |
