ਲੁਧਿਆਣਾ ਵਿੱਚ ਬਣੇਗੀ ਊਧਮ ਸਿੰਘ ਸਕਿਲ ਯੂਨੀਵਰਸਿਟੀ, ਨੀਂਹ 31 ਜੁਲਾਈ 2026 ਨੂੰ

69

ਚੰਡੀਗੜ੍ਹ, 29 ਅਗਸਤ 2025 AJ DI Awaaj

Chandigarh Desk : ਚੰਡੀਗੜ੍ਹ ਦੇ ਹੋਟਲ ਮਾਊਂਟ ਵਿਊ ਵਿਖੇ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਸ਼ਹੀਦ ਊਧਮ ਸਿੰਘ ਸਕਿਲ ਡਿਵੈਲਪਮੈਂਟ ਐਂਡ ਆਂਤਰਪਰਿਨਿਊਅਰਸ਼ਿਪ ਯੂਨੀਵਰਸਿਟੀ, ਪੰਜਾਬ ਦੀ ਲੁਧਿਆਣਾ ਵਿੱਚ ਸਥਾਪਨਾ ਕਰਨ ਦਾ ਵੱਡਾ ਐਲਾਨ ਕੀਤਾ ਗਿਆ।

ਇਸ ਮੌਕੇ ਦਿੱਲੀ ਦੇ ਪੂਰਵ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਕੈਬਨਿਟ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਡਾ. ਮੋਹੰਮਦ ਜਮੀਲ ਉਰ ਰਹਮਾਨ ਨੇ ਭਾਗ ਲਿਆ।

ਯੂਨੀਵਰਸਿਟੀ ਦੇ ਸੰਸਥਾਪਕ ਡਾ. ਸੰਦੀਪ ਸਿੰਘ ਕੌਰਾ ਨੇ ਦੱਸਿਆ ਕਿ 31 ਜੁਲਾਈ 2026, ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਸ ਯੂਨੀਵਰਸਿਟੀ ਦੀ ਨੀਂਹ ਰੱਖੀ ਜਾਵੇਗੀ। ਇਸ ਪਵਿੱਤਰ ਮੌਕੇ ‘ਤੇ ਬਾਬਾ ਬ੍ਰਹਮ ਦਾਸ ਜੀ (ਡੇਰਾ ਬਾਬਾ ਭੂਮਣ ਸ਼ਾਹ, ਸਿਰਸਾ) ਵਲੋਂ ਅਸ਼ੀਰਵਾਦ ਵੀ ਦਿੱਤਾ ਗਿਆ।

ਡਾ. ਕੌਰਾ ਨੇ ਦਾਅਵਾ ਕੀਤਾ ਕਿ ਇਹ ਯੂਨੀਵਰਸਿਟੀ ਵਿਸ਼ਵ ਪੱਧਰੀ ਸਥਾਨ ਹੋਵੇਗੀ ਜੋ ਕਿ ਸਕਿਲ ਡਿਵੈਲਪਮੈਂਟ ਅਤੇ ਆਂਤਰਪਰਿਨਿਊਅਰਸ਼ਿਪ ਦੇ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਖੋਲ੍ਹੇਗੀ।

ਯੂਨੀਵਰਸਿਟੀ ਦੀ ਸਥਾਪਨਾ ਲਈ ਸ਼੍ਰੀ ਗੱਜਣ ਸਿੰਘ ਠਿੰਡ ਵਲੋਂ 50 ਕਿਲ੍ਹੇ ਜ਼ਮੀਨ ਦਾਨ ਕੀਤੀ ਗਈ ਹੈ, ਜੋ ਕਿ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਇੱਕ ਇਤਿਹਾਸਕ ਯੋਗਦਾਨ ਮੰਨਿਆ ਜਾ ਰਿਹਾ ਹੈ।

ਇਹ ਐਲਾਨ ਨਾ ਸਿਰਫ਼ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਹੈ, ਸਗੋਂ ਇਹ ਪੰਜਾਬ ਅਤੇ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਲਈ ਰੋਜ਼ਗਾਰ, ਸਕਿਲ ਟਰੇਨਿੰਗ ਅਤੇ ਉਦਮਿਤਾ ਵਲ ਲੰਘਦੇ ਨਵੇਂ ਰਾਹ ਖੋਲ੍ਹੇਗਾ।