ਖਰੜ–ਕੁਰਾਲੀ ਰੋਡ ‘ਤੇ ਸੰਘਣੇ ਕੋਹਰੇ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ

80

ਖਰੜ–19 Dec 2025 AJ DI Awaaj

Punjab Desk : ਮੋਹਾਲੀ ਜ਼ਿਲ੍ਹੇ ਦੇ ਖਰੜ–ਕੁਰਾਲੀ ਰੋਡ ‘ਤੇ ਤੜਕੇ ਸੰਘਣੇ ਕੋਹਰੇ ਕਾਰਨ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਕੋਹਰਾ ਇੰਨਾ ਵੱਧ ਸੀ ਕਿ ਸੜਕ ‘ਤੇ ਵਿਜ਼ੀਬਿਲਟੀ ਲਗਭਗ ਨਾਹ ਦੇ ਬਰਾਬਰ ਰਹਿ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਦੋਵੇਂ ਬੱਸਾਂ ਵਿੱਚ ਕੋਈ ਵੀ ਵਿਦਿਆਰਥੀ ਸਵਾਰ ਨਹੀਂ ਸੀ, ਜਿਸ ਨਾਲ ਵੱਡੀ ਜਾਨੀ ਅਣਹੋਣੀ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਕੁਝ ਸਮਾਂ ਪਹਿਲਾਂ ਹੀ ਵਾਪਰਿਆ ਸੀ।

ਟੱਕਰ ਤੋਂ ਬਾਅਦ ਕੁਝ ਦੇਰ ਲਈ ਸੜਕ ‘ਤੇ ਆਵਾਜਾਈ ਪ੍ਰਭਾਵਿਤ ਰਹੀ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਮਦਦ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਟ੍ਰੈਫਿਕ ਨੂੰ ਮੁੜ ਸਧਾਰਨ ਕਰਵਾਇਆ।

ਘਟਨਾ ਤੋਂ ਬਾਅਦ ਲੋਕਾਂ ਵੱਲੋਂ ਕੋਹਰੇ ਦੇ ਮੌਸਮ ਦੌਰਾਨ ਵਾਹਨ ਚਲਾਉਂਦੇ ਸਮੇਂ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਇਹ ਹਾਦਸਾ ਇੱਕ ਵੱਡੀ ਤਰਾਸਦੀ ‘ਚ ਤਬਦੀਲ ਹੋ ਸਕਦਾ ਸੀ, ਪਰ ਕਿਸਮਤ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।