ਮੰਗਲਵਾਰ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ

21
Punjab 16 Oct 2025 AJ DI Awaaj

Punjab Desk : ਅਕਤੂਬਰ ਮਹੀਨੇ ਵਿੱਚ ਤਿਉਹਾਰਾਂ ਦੀ ਲੜੀ ਜਾਰੀ ਹੈ ਅਤੇ ਇਸੇ ਨਾਲ ਸਰਕਾਰੀ ਮੁਲਾਜ਼ਮਾਂ ਲਈ ਛੁੱਟੀਆਂ ਦਾ ਵੀ ਸਿਲਸਿਲਾ ਬਣਿਆ ਹੋਇਆ ਹੈ। ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ ਕੈਲੰਡਰ (ਨੋਟੀਫਿਕੇਸ਼ਨ ਨੰਬਰ 06/01/2024-2ਪੀ.ਪੀ.3/677) ਅਨੁਸਾਰ, 22 ਅਕਤੂਬਰ ਬੁੱਧਵਾਰ ਨੂੰ ਗੋਵਰਧਨ ਪੂਜਾ, 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਅਤੇ 28 ਅਕਤੂਬਰ ਮੰਗਲਵਾਰ ਨੂੰ ਛੱਠ ਪੂਜਾ ਦੇ ਮੌਕੇ ‘ਤੇ ਰਾਖਵੀਂ ਛੁੱਟੀ ਰਹੇਗੀ।

ਇਹ ਛੁੱਟੀਆਂ ਮੁੱਖ ਤੌਰ ‘ਤੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਲਈ ਹਨ ਕਿਉਂਕਿ ਇਹ “ਰਾਖਵੀਂ ਛੁੱਟੀਆਂ” ਸ਼੍ਰੇਣੀ ਵਿੱਚ ਆਉਂਦੀਆਂ ਹਨ। ਹਾਲਾਂਕਿ ਦੀਵਾਲੀ ਅਤੇ ਵਿਸ਼ਕਰਮਾ ਦਿਵਸ ‘ਤੇ ਪਹਿਲਾਂ ਹੀ ਜਨਤਕ ਛੁੱਟੀਆਂ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹਨ, ਪਰ ਹੁਣ ਮੁਲਾਜ਼ਮਾਂ ਲਈ ਅਕਤੂਬਰ ਵਿੱਚ ਤਿੰਨ ਹੋਰ ਛੁੱਟੀਆਂ ਦਾ ਵੀ ਲੁਤਫ਼ ਮਿਲੇਗਾ।