ਟਰੱਕ ਯੂਨੀਅਨ ਅਹਿਮਦਗੜ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

113

ਅਹਿਮਦਗੜ੍ਹ, 25 ਸਤੰਬਰ 2025 AJ DI Awaaj

 Punjab Desk :  ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਦੇ ਹੁਕਮਾਂ ਅਤੇ ਸਿਵਲ ਸਰਜਨ ਮਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਰੱਕ ਯੂਨੀਅਨ ਅਹਿਮਦਗੜ੍ਹ ਵਿਖੇ ਅੱਖਾਂ ਦੇ ਚੈੱਕਅਪ ਦਾ ਕੈਂਪ ਲਗਾਇਆ ਗਿਆ। ਇਸ ਮੌਕੇ ਆਪਥਲਮਿਕ ਅਫਸਰ ਗੁਰਸਿਮਰਨ ਸਿੰਘ ਵੱਲੋਂ ਮੋਤੀਆਬਿੰਦ, ਗਲੋਕੋਮਾ, ਚਸ਼ਮੇ ਦੀ ਲੋੜ ਅਤੇ ਹੋਰ ਅੱਖਾਂ ਨਾਲ ਸੰਬੰਧਿਤ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦੌਰਾਨ ਟਰੱਕ ਯੂਨੀਅਨ ਵਿਖੇ ਮੌਜੂਦ 19 ਟਰੱਕ ਡਰਾਈਵਰਾਂ ਨੇ ਆਪਣੀ ਜਾਂਚ ਕਰਵਾਈ। ਜਿਨ੍ਹਾਂ ਮਰੀਜ਼ਾਂ ਵਿੱਚ ਮੋਤੀਆਬਿੰਦ ਦੀ ਸਮੱਸਿਆ ਪਾਈ ਗਈ, ਉਨ੍ਹਾਂ ਦੇ ਆਪਰੇਸ਼ਨ ਲਈ ਰਜਿਸਟ੍ਰੇਸ਼ਨ ਕੀਤੀ ਗਈ।

                        ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਖਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਇਸ ਲਈ ਅੱਖਾਂ ਦੀ ਸੰਭਾਲ ਲਈ ਸੂਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਸਮੇਂ ਸਮੇਂ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਬਿਮਾਰੀ ਨੂੰ ਸ਼ੁਰੂਆਤੀ ਪੱਧਰ ‘ਤੇ ਹੀ ਰੋਗ ਦੀ ਪਛਾਣ ਉਪਰੰਤ ਇਲਾਜ ਕੀਤਾ ਜਾ ਸਕੇ।