ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ‘ਚ ਸ਼ਰਧਾਂਜਲੀ ਸਮਾਗਮ, ਮਾਂ ਚਰਨ ਕੌਰ ਭਾਵੁਕ

50

Mansa 29/05/2025 Aj Di Awaaj

ਅੱਜ ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮਨਾਈ ਜਾ ਰਹੀ ਹੈ। ਪਿੰਡ ਮੂਸਾ ਵਿਖੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ, ਜਿੱਥੇ ਮੂਸੇਵਾਲਾ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਯਾਦ ਰਹੇ ਕਿ 29 ਮਈ 2022 ਨੂੰ ਥਾਰ ਵਿੱਚ ਸਫਰ ਕਰ ਰਹੇ ਸਿੱਧੂ ਦਾ ਬੇਰਹਿਮੀ ਨਾਲ ਗੋਲੀਮਾਰ ਕੇ ਕਤ*ਲ ਕਰ ਦਿੱਤਾ ਗਿਆ ਸੀ।

ਤੀਨ ਸਾਲਾਂ ਬਾਅਦ ਵੀ ਪਰਿਵਾਰ ਨੂੰ ਇਨਸਾਫ਼ ਦੀ ਉਡੀਕ ਹੈ। ਮਾਤਾ ਚਰਨ ਕੌਰ ਨੇ ਅੱਜ ਭਾਵੁਕ ਹੋ ਕੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਲਿਖਿਆ: “ਤਿੰਨ ਸਾਲ ਹੋ ਗਏ ਨੇ ਤੇਰੀਆਂ ਤਸਵੀਰਾਂ ਨਾਲ ਗੱਲਾਂ ਕਰਦਿਆਂ ਤੇ ਇਨਸਾਫ਼ ਦੀ ਉਡੀਕ ਕਰਦਿਆਂ, ਪਰ ਅਸੀਂ ਡੋਲਦੇ ਨਹੀਂ, ਇਨਸਾਫ਼ ਦੀ ਲੜਾਈ ਜਾਰੀ ਰਹੇਗੀ।”

ਇਸ ਸ਼ਰਧਾਂਜਲੀ ਸਮਾਗਮ ਰਾਹੀਂ, ਮੂਸੇਵਾਲਾ ਦੇ ਚਾਹੁਣ ਵਾਲਿਆਂ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਯਾਦ ਤਾਜ਼ਾ ਕੀਤੀ ਅਤੇ ਕਤ*ਲ ਦੇ ਇਨਸਾਫ਼ ਦੀ ਮੰਗ ਕੀਤੀ।