ਸਿੱਖਿਆ ਖੇਤਰ ਲਈ ਪੈਸੇ ਦੀ ਕੋਈ ਕਮੀ ਨਹੀ

3

 ਸ੍ਰੀ ਮੁਕਤਸਰ ਸਾਹਿਬ, 06 ਅਗਸਤ 2026 AJ DI Awaaj

Punjab Desk :  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੱਤੇਆਣਾ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ  ਆਰ ਓ ਪਲਾਂਟ ਦੇ ਉਦਘਾਟਨ ਕਰਦਿਆਂ ਦੱਸਿਆ ਕਿ ਇਹ ਆਰ ਓ ਪਲਾਂਟ 2.33 ਲੱਖ ਦੀ ਲਾਗਤ ਨਾਲ  ਸਕੂਲੀ ਬੱਚਿਆਂ ਦੀ ਸਹੂਲਤ ਲਈ ਲਗਾਇਆ ਗਿਆ ਹੈ  ਤਾਂ ਜੋ ਉਹਨਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮਿਲ ਸਕੇ।

    ਇਸ ਮੌਕੇ ਉਹਨਾਂ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਅਹਿਮ ਕਦਮ ਚੁੱਕ ਰਹੀ  ਹੈ ।

ਇਸ ਮੌਕੇ ਪ੍ਰਿੰਸੀਪਲ ਗੁਰਦੀਪ ਸਿੰਘ, ਸਰਪੰਚ ਰਣਧੀਰ ਸਿੰਘ, ਚਮਕੌਰ ਸਿੰਘ, ਆਸ਼ੂ, ਸੁਖਮੰਦਰ ਸਿੰਘ, ਕਿੰਦਾ, ਮਾਸਟਰ ਜਗਸੀਰ ਸਿੰਘ, ਡਾ ਜਸਪਾਲ ਸਿੰਘ, ਜਗਸੀਰ ਸਿੰਘ, ਬਖ਼ਸ਼ੀਸ਼ ਸੰਧੂ, ਹੈਪੀ ਮੈਂਬਰ, ਮਾਸਟਰ ਚਰਨਜੀਤ ਸਿੰਘ, ਮਾਸਟਰ ਮਨਦੀਪ ਸਿੰਘ ਆਦਿ  ਹਾਜ਼ਰ ਸਨ।