ਕਲਾਕਾਰਾਂ ਨੂੰ ਸਿਆਸੀ ਹਥਿਆਰ ਬਣਾਉਣ ਦੀ ਰਾਜਨੀਤੀ ਹੁਣ ਨਹੀਂ ਚੱਲੇਗੀ: ਆਗੂ

24

21 July 2026 Aj Di Awaaj

Punjab Desk:  ਇੱਕ ਰਾਜਨੀਤਿਕ ਆਗੂ ਨੇ ਕਿਹਾ ਹੈ ਕਿ ਕਲਾਕਾਰਾਂ ਨੂੰ ਸਿਰਫ਼ ਸਿਆਸੀ ਲਾਹੇ ਲਈ ਵਰਤਣ ਵਾਲੀ ਰਾਜਨੀਤੀ ਦਾ ਦੌਰ ਹੁਣ ਸਮਾਪਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਸਿਆਸੀ ਲਾਰਿਆਂ ਅਤੇ ਪੁਰਾਣੀਆਂ ਰੀਤਾਂ ਨੂੰ ਨਕਾਰਦਿਆਂ ਇਮਾਨਦਾਰ ਸੋਚ ਅਤੇ ਸਾਫ਼ ਨੀਅਤ ‘ਤੇ ਆਪਣਾ ਭਰੋਸਾ ਜਤਾਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਮਿਲਿਆ ਭਰੋਸਾ ਅਤੇ ਪਿਆਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਅਤੇ ਅਸਲ ਕਮਾਈ ਹੈ। ਆਗੂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਵਿਸ਼ਵਾਸ ਦੇ ਸਦਕਾ ਹੀ ਜਨਹਿੱਤ ਦੀ ਰਾਜਨੀਤੀ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਪੰਜਾਬ ਦੇ ਵਿਕਾਸ ਲਈ ਵਚਨਬੱਧਤਾ ਨਾਲ ਕੰਮ ਜਾਰੀ ਰਹੇਗਾ।