ਮਾਨਸਾ:25 June 2025 AJ DI Awaaj
Punjab Desk : ਜ਼ਿਲ੍ਹਾ ਮਾਨਸਾ ਵਿੱਚ ਡੌਗ ਰੇਸ ਦੇ ਸ਼ੌਕ ਨੇ ਇਕ ਨੌਜਵਾਨ ਦੀ ਜਾ*ਨ ਲੈ ਲਈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 38 ਸਾਲਾ ਸਤਨਾਮ ਸਿੰਘ ਉਰਫ਼ ਸਤਨਾਮ ਚੀਮਾ, ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ, ਦੀ ਕੁਝ ਅਣਪਛਾਤੇ ਨੌਜਵਾਨਾਂ ਨੇ ਹੱਤਿ*ਆ ਕਰ ਦਿੱਤੀ।
ਸਤਨਾਮ ਸਿੰਘ ਨੂੰ ਕੁੱਤਿਆਂ ਦੀ ਦੌੜ ਵਿੱਚ ਖਾਸ ਰੁਚੀ ਸੀ ਅਤੇ ਉਹ ਅਕਸਰ ਅਜਿਹੀਆਂ ਰੇਸਾਂ ਵਿੱਚ ਹਿੱਸਾ ਲੈਂਦਾ ਸੀ। ਜਾਣਕਾਰੀ ਮੁਤਾਬਕ, ਇਹ ਕਤਲ ਡੌਗ ਰੇਸ ਨਾਲ ਸੰਬੰਧਿਤ ਕਿਸੇ ਪੁਰਾਣੀ ਰੰਜਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਹੈ।
ਇਸ ਹਾਦਸੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਈ ਨੌਜਵਾਨ ਸਤਨਾਮ ਨੂੰ ਚੁਣੌਤੀ ਦੇਂਦੇ ਹੋਏ ਅਤੇ ਫਿਰ ਦੌੜਦੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਨੇ ਵੀਡੀਓ ਦੇ ਆਧਾਰ ਤੇ ਕੁਝ ਸ਼ੱਕੀ ਨੌਜਵਾਨਾਂ ਦੀ ਪਛਾਣ ਕਰ ਲਈ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਮਾਨਸਾ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਜਲਦ ਹੀ ਕੀਤੀ ਜਾਵੇਗੀ।
