4November 2025 Aj Di Awaaj
Sports Desk ਆਈਸੀਸੀ ਨੇ 2025 ਦੇ ਮਹਿਲਾ ਵਿਸ਼ਵ ਕੱਪ ਲਈ ‘ਟੀਮ ਆਫ ਦ ਟੂਰਨਾਮੈਂਟ’ ਦਾ ਐਲਾਨ ਕਰ ਦਿੱਤਾ ਹੈ। ਖਿਤਾਬ ਜੇਤੂ ਭਾਰਤੀ ਮਹਿਲਾ ਟੀਮ ਦੀਆਂ ਤਿੰਨ ਖਿਡਾਰਨਾਵਾਂ ਨੂੰ ਇਸ ਟੀਮ ਵਿੱਚ ਜਗ੍ਹਾ ਮਿਲੀ ਹੈ। ਇਸਦੇ ਨਾਲ ਹੀ ਦੂਜੇ ਸਥਾਨ ’ਤੇ ਰਹੀ ਦੱਖਣੀ ਅਫਰੀਕਾ ਦੀ ਟੀਮ ਦੀਆਂ ਵੀ ਤਿੰਨ ਖਿਡਾਰਨਾਵਾਂ ਟਾਪ 11 ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।
ਆਈਸੀਸੀ ਦੀ ‘ਟੀਮ ਆਫ ਦ ਟੂਰਨਾਮੈਂਟ’ ਵਿੱਚ ਇੰਗਲੈਂਡ ਦੀ ਨੈਟ ਸਿਵਰ ਬਰੰਟ ਨੂੰ 12ਵੇਂ ਖਿਡਾਰੀ ਵਜੋਂ ਚੁਣਿਆ ਗਿਆ ਹੈ। ਯਾਦ ਰਹੇ ਕਿ 2 ਨਵੰਬਰ 2025 ਨੂੰ ਨਵੀ ਮੁੰਬਈ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਹੁਣ ਆਓ ਵੇਖੀਏ, ਆਈਸੀਸੀ ਵੱਲੋਂ ਐਲਾਨੀ ਗਈ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ‘ਟੀਮ ਆਫ ਦ ਟੂਰਨਾਮੈਂਟ’।














