ਨੇਕੀ ਦੀ ਬਦੀ ਉਤੇ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰੇ ਦਾ ਤਿਉਹਾਰ

43

ਨੰਗਲ 03 ਅਕਤੂਬਰ 2025 AJ DI Awaaj

Punjab Desk : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਕਿਹਾ ਕਿ ਨੇਕੀ ਦੀ ਬਦੀ ਉਤੇ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਦੇਸ਼ ਭਰ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸੱਚਾਈ ਦੀ ਬੁਰਾਈ ਨੂੰ ਖਤਮ ਕਰਨ ਦੀ ਪ੍ਰੇਰਨਾ ਦੇਣ ਵਾਲੇ ਦੁ਼ਸ਼ਹਿਰੇ ਦੇ ਤਿਉਹਾਰ ਨੂੰ ਨਰਾਤਿਆਂ ਦੇ ਨੋ ਦਿਨਾਂ ਦੌਰਾਨ ਮਰਿਆਦਾ ਪ੍ਰਸੋ਼ਤਮ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨੂੰ ਰਾਮ ਲੀਲਾ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।ਜਿਸ ਨਾਲ ਸਮੁੱਚਾ ਸੰਸਾਰ ਆਪਣੇ ਜੀਵਨ ਵਿਚ ਚੰਗਿਆਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਲੈ ਰਿਹਾ ਹੈ।
ਬੀਤੀ ਸ਼ਾਮ ਨੰਗਲ ਵਿਚ ਦੁਸ਼ਹਿਰੇ ਦੇ ਤਿਉਹਾਰ ਮੌਕੇ ਇਲਾਕੇ ਦੇ ਲੋਕਾਂ ਨੂੰ ਇਸ ਪਵਿੱਤਰ ਧਾਰਮਿਕ ਸਮਾਗਮ ਵਿਚ ਸਿ਼ਰਕਤ ਕਰਨ ਤੇ ਵਧਾਈ ਦਿੰਦੇ ਹੋਏ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਦਾ ਹਰ ਪਲ ਸਾਡੇ ਲਈ ਆਦਰਸ਼ ਹੈ।ਉਨ੍ਹਾਂ ਨੇ ਹਰ ਔਖੀ ਤੇ ਸੋਖੀ ਘੜੀ ਵਿਚ ਇਨਸਾਨ ਨੂੰ ਸੱਚਾਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਸੰਪੂਰਨ ਰਮਾਇਣ ਵਿਚ ਵੀ ਉਨ੍ਹਾਂ ਦੇ ਜੀਵਨ ਦੇ ਸਮੁੱਚੇ ਘਟਨਾਕ੍ਰਮ ਦਾ ਵਰਨਣ ਹੈ। ਜਿਸ ਤੋ ਅਸੀ ਸੇਧ ਲੈ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਵਲੋ ਦਰਸਾਏ ਮਾਰਗ ਤੇ ਚੱਲ ਕੇ ਉਨ੍ਹਾਂ ਵਲੋ ਮਾਨਵਤਾ ਦੇ ਕਲਿਆਣ ਲਈ ਦਿੱਤੀਆ ਸਿੱਖਿਆਵਾ ਅਪਨਾਉਣੀਆਂ ਚਾਹੀਦੀਆਂ ਹਨ।

   ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਕੋਆਰਡੀਨੇਟਰ, ਸੁਮਿਤ ਤਲਾਵਾੜਾ ਮੈਂਬਰ ਬ੍ਰਾਹਮਣ ਬੋਰਡ, ਦੀਪੂ ਬਾਸ, ਮਨਜੋਤ ਰਾਦਾ, ਰਣਜੀਤ ਬੰਗਾ, ਐਡਵੋਕੇਟ ਨਿਸ਼ਾਤ ਗੁਪਤਾ, ਮੋਹਿਤ ਦੀਵਾਨ, ਚੰਨਣ ਸਿੰਘ ਪੱਮੂ ਢਿੱਲੋਂ ਸਪਰੰਚ, ਅਜੇ ਕੁਮਾਰ, ਸੁਧੀਰ ਸ਼ਰਮਾ, ਰਾਜਨ ਧੀਮਾਨ, ਮਾਨਵ ਖੰਨਾ, ਸੁਮਿਤ ਸ਼ਰਮਾ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।