ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਪਹੁੰਚੀ ਪੰਜਾਬ ਸਰਕਾਰ ਦੀ ਵਿਕਾਸ ਲਹਿਰ

29

ਨੰਗਲ 26 ਜੂਨ 2025 AJ Di Awaaj

Punjab Desk : ਪੰਜਾਬ ਸਰਕਾਰ ਵੱਲੋਂ ਦੂਰ ਦੂਰਾਂਡੇ ਪੇਂਡੂ ਖੇਤਰਾਂ ਤੱਕ ਵਿਕਾਸ ਦੀ ਲਹਿਰ ਚਲਾਈ ਹੋਈ ਹੈ। ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਇਸ ਇਲਾਕੇ ਦੇ ਵਿਕਾਸ ਲਈ ਲੋਕਾਂ ਨਾਲ ਕੀਤੇ ਸੀ, ਉਨ੍ਹਾਂ ਵਾਅਦਿਆਂ ਨੂੰ ਹੁਣ ਬੂਰ ਪੈ ਰਿਹਾ ਹੈ। ਜਿਲ੍ਹੇ ਦੇ ਸਭ ਤੋ ਅੰਦਰੂਨੀ ਖੇਤਰ ਦੇ ਪਿੰਡ ਖੇੜਾ ਕਲਮੋਟ ਵਿਚ ਸਰਕਾਰੀ ਸਕੂਲ ਨੂੰ ਵੱਡੀ ਗ੍ਰਾਂਟ ਨਾਲ ਅਤਿ ਆਧੁਨਿਕ ਬਣਾਇਆ ਜਾ ਰਿਹਾ ਹੈ, ਜਿੱਥੇ ਸਾਇੰਸ ਵਿਸ਼ੇ ਦੀ ਸੁਰੂਆਤ ਦੇ ਨਾਲ ਨਾਲ ਪਿੰਡ ਦੀ 300 ਫੁੱਟ ਸੜਕ ਦੇ ਟਾਈਲਾ ਲਗਾਉਣ ਅਤੇ ਪਿੰਡ ਵਿੱਚ ਬੈਠਣ ਲਈ 10 ਬੈਂਚ ਲਗਾਉਣ ਦਾ ਕੰਮ ਕਰਵਾਇਆ ਗਿਆ ਹੈ।

       ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦੇ ਹੋਏ ਮੁਖਤਿਆਰ ਮੁਹੰਮਦ, ਸਰਲਾ ਦੇਵੀ ਪ੍ਰਧਾਨ ਮਹਿਲਾ ਮੰਡਲ, ਅਸ਼ਵਨੀ ਕੁਮਾਰ, ਵਿਨੋਦ, ਸ਼ਕੁੰਤਲਾ, ਊਸ਼ਾ ਰਾਣੀ, ਵੀਨਾ ਰਾਣੀ, ਬੱਲੂ ਰਾਣਾ, ਰਾਜੀਵ ਕੁਮਾਰ, ਪੰਡਿਤ, ਬਿੱਲਾ, ਸ਼ਾਮ ਬਾਬਾ, ਨਿਰਮਲ, ਸੀਮਾ, ਸੋਨੂੰ ਚੋਪੜਾ, ਕਾਂਤਾ ਦੇਵੀ ਨੇ ਕਿਹਾ ਕਿ ਦਹਾਕਿਆਂ ਤੋਂ ਇਹ ਇਲਾਕਾ ਵਿਕਾਸ ਦੇ ਕੰਮਾਂ ਤੋਂ ਅਣਗੋਲਿਆ ਹੋਇਆ ਹੈ। ਖੇੜਾ ਕਲਮੋਟ ਜਿਲ੍ਹਾਂ ਰੂਪਨਗਰ ਦੇ ਭੂਗੋਲਿਕ ਖੇਤਰ ਮੁਤਾਬਿਕ ਅਜਿਹਾ ਪਿੰਡ ਹੈ, ਜਿੱਥੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਵਿਕਾਸ ਦੇ ਕੰਮ ਨਹੀ ਕਰਵਾਏ, ਜਦੋਂ ਸ.ਬੈਂਸ ਨੇ ਚੋਣਾਂ ਦੌਰਾਨ ਇਸ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਤਾਂ ਉਨ੍ਹਾਂ ਨੂੰ ਹਾਲਾਤ ਸੁਧਰਨ ਦੀ ਆਸ ਬੱਧੀ ਸੀ, ਕਿਉਕਿ ਹਰਜੋਤ ਬੈਂਸ ਨੇ ਹੱਕ ਸੱਚ ਦੀ ਲੜਾਈ ਲੜੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਤ ਬਦਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਜਦੋਂ ਸ.ਹਰਜੋਤ ਸਿੰਘ ਬੈਂਸ ਨੇ ਇਸ ਇਲਾਕੇ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਾਣੀਆਂ ਤਾਂ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾਉਣ ਦੀ ਜਰੂਰਤ ਮਹਿਸੂਸ ਕੀਤੀ। ਉਨ੍ਹਾਂ ਨੇ ਸਭ ਤੋ ਪਹਿਲਾ ਸਿੱਖਿਆ ਸੁਧਾਰਾਂ ਦੀ ਦਿਸ਼ਾਂ ਵਿੱਚ ਕੰਮ ਸੁਰੂ ਕੀਤਾ ਅਤੇ ਖੇੜਾ ਕਲਮੋਟ ਦੇ ਸਰਕਾਰੀ ਸਕੂਲ ਵਿੱਚ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਲਈ ਵੱਡੀਆ ਗ੍ਰਾਟਾਂ ਦਿੱਤੀਆਂ, ਜਿਸ ਨਾਲ ਇਸ ਇਲਾਕੇ ਦੇ ਵਿਦਿਆਰਥੀ ਸਾਇੰਸ ਵਿਸੇ ਦੀ ਪੜਾਈ ਕਰ ਸਕਣ। ਉਨ੍ਹਾਂ ਨੇ ਪਿੰਡ ਵਿੱਚ ਸਭ ਤੋ ਜਰੂਰੀ 300 ਫੁੱਟ ਦੀ ਸੜਕ ਬਣਾ ਕੇ ਆਵਾਜਾਈ ਦੀ ਸਹੂਲਤ ਵਿਚ ਆ ਰਹੇ ਅੜਿੱਕੇ ਦੂਰ ਕਰਵਾਏ। ਪਿੰਡ ਵਿੱਚ 50 ਹਜਾਰ ਦੀ ਲਾਗਤ ਨਾਲ 10 ਬੈਚ ਲਗਵਾਏ ਅਤੇ ਹੋਰ ਵਿਕਾਸ ਦੇ ਕੰਮ ਕਰਵਾਉਣ ਦਾ ਭਰੋਸਾ ਦਿੱਤਾ। ਅੱਜ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿ ਜੋ ਵਾਅਦੇ ਸ.ਬੈਂਸ ਨੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਅੱਜ ਬੂਰ ਪੈ ਰਿਹਾ ਹੈ।