31October 2025 Aj Di Awaaj
Punjab Desk ਫਿਲੌਰ ਤੇ ਗੁਰਾਇਆ ਦੇ ਵਿਚਕਾਰ ਬਣਿਆ ਆਟੋਮੇਟਿਡ ਟੈਸਟ ਡਰਾਈਵਿੰਗ ਸੈਂਟਰ ਵਿਵਾਦਾਂ ‘ਚ ਆ ਗਿਆ ਹੈ। ਦੁਸਾਂਝ ਖੁਰਦ ਦੀ ਪੰਚਾਇਤ ਨੇ ਸੈਂਟਰ ਵੱਲੋਂ ਕਿਰਾਏ ਦੀ ਅਦਾਇਗੀ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ, ਜਿਸ ਕਾਰਨ ਸੈਂਟਰ ਨੂੰ ਸੀਲ ਕੀਤਾ ਗਿਆ।
ਇਸ ਸਬੰਧੀ ਚਰਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਤਿੰਨ ਤੋਂ ਚਾਰ ਸਾਲਾਂ ਤੋਂ ਇਸ ਸੈਂਟਰ ‘ਚ ਆਟੋਮੇਟਿਡ ਟੈਸਟ ਕਰਵਾਏ ਜਾ ਰਹੇ ਹਨ, ਪਰ ਡਰਾਈਵਿੰਗ ਸੈਂਟਰ ਵੱਲੋਂ ਅਜੇ ਤੱਕ ਕੋਈ ਕਿਰਾਇਆ ਨਹੀਂ ਦਿੱਤਾ ਗਿਆ। ਉਨ੍ਹਾਂ ਦੇ ਮੁਤਾਬਕ, ਲਗਭਗ 6 ਲੱਖ ਰੁਪਏ ਬਕਾਇਆ ਹਨ ਅਤੇ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਰਕਮ ਅਦਾ ਨਹੀਂ ਕੀਤੀ ਗਈ।
 
 
                

 
 
 
 
