ਚੰਡੀਗੜ੍ਹ ਪੀ.ਯੂ. ਨਾਲ ਜੁੜੇ ਕਾਲਜਾਂ ਵਿੱਚ ਦਾਖਲਾ ਪ੍ਰਕਿਰਿਆ ਜਲਦੀ ਸ਼ੁਰੂ ਹੋਣੀ ਹੈ।

44

ਪੀ.ਯੂ. 2025 ਸੈਸ਼ਨ: ਕਾਲਜਾਂ ਦੀ ਦਾਖਲਾ ਪ੍ਰਕਿਰਿਆ ਸਮੇਂ ਤੋਂ ਪਹਿਲਾਂ ਸ਼ੁਰੂ, ਵਿਦਿਆਰਥੀਆਂ ਲਈ ਵਧੇਰੇ ਮੌਕੇ

ਅੱਜ ਦੀ ਆਵਾਜ਼ | 10 ਅਪ੍ਰੈਲ 2025

ਚੰਡੀਗੜ੍ਹ ਅਤੇ ਲਗਭਗ 200 ਜੁੜੇ ਕਾਲਜਾਂ ਵਿੱਚ 2025 ਸੈਸ਼ਨ ਦੀ ਦਾਖਲਾ ਪ੍ਰਕਿਰਿਆ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਜਾ ਰਹੀ ਹੈ। ਪੰਜਾਾਬ ਯੂਨੀਵਰਸਿਟੀ (ਪੀ.ਯੂ.) ਨੇ ਨਵੀਂ ਸਿੱਖਿਆ ਨੀਤੀ ਤਹਿਤ 12 ਅਪ੍ਰੈਲ ਤੱਕ ਸਾਰੇ ਕਾਲਜਾਂ ਤੋਂ ਉਨ੍ਹਾਂ ਦੇ ਚਲਾਏ ਜਾ ਰਹੇ ਕੋਰਸਾਂ ਦੀ ਜਾਣਕਾਰੀ ਮੰਗੀ ਹੈ।                                                                                                          ਅਕਾਦਮਿਕ ਕੈਲੰਡਰ ਅਨੁਸਾਰ ਤਿਆਰੀ ਡੀਨ, ਕਾਲਜ ਡਿਵੈਲਪਮੈਂਟ ਕੌਂਸਲ (ਡੀ.ਸੀ.ਡੀ.ਸੀ.) ਪ੍ਰੋ: ਸੰਜੇ ਅਰਦਾਸਾ ਨੇ ਕਿਹਾ ਕਿ ਜੇ ਅਕਾਦਮਿਕ ਕੈਲੰਡਰ ਨੂੰ ਸਮੇਂ ਸਿਰ ਲਾਗੂ ਕੀਤਾ ਜਾਵੇ, ਤਾਂ ਨਾਂ ਸਿਰਫ਼ ਦਾਖਲਾ ਪ੍ਰਕਿਰਿਆ ਨਿਯਮਤ ਤੌਰ ‘ਤੇ ਹੋਵੇਗੀ, ਬਲਕਿ ਯੋਗ ਵਿਦਿਆਰਥੀਆਂ ਨੂੰ ਚੰਗੇ ਮੌਕੇ ਵੀ ਮਿਲਣਗੇ।                                                                                  ਦਾਖਲੇ ਦੀ ਸਮੇਂ ਤੋਂ ਪਹਿਲਾਂ ਸ਼ੁਰੂਆਤ ਨੇ ਦਿੱਤਾ ਲਾਭ 2024 ਸੈਸ਼ਨ ‘ਚ 15 ਮਈ ਤੋਂ ਦਾਖਲਾ ਪ੍ਰਕਿਰਿਆ ਸ਼ੁਰੂ ਹੋਈ ਸੀ, ਜਿਸ ਨਾਲ ਪੀ.ਯੂ. ਨਾਲ ਜੁੜੇ ਕਾਲਜਾਂ ਦੀਆਂ ਲਗਭਗ 30% ਵਧੇਰੇ ਸੀਟਾਂ ਭਰੀਆਂ ਗਈਆਂ। ਇਸ ਤਰੀਕੇ ਨਾਲ ਵਿਦਿਆਰਥੀਆਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਬਜਾਏ ਸਰਕਾਰੀ ਕਾਲਜਾਂ ਵੱਲ ਰੁਝਾਨ ਵਧਾਇਆ।

ਇਨ੍ਹਾਂ ਕੋਰਸਾਂ ਲਈ ਦਾਖਲਾ ਟੈਸਟ ਜ਼ਰੂਰੀ

  • ਬੀ. ਫਾਰਮਾ
  • ਬੋਟਨੀ
  • ਜ਼ੂਲੋਜੀ
  • ਬਾਇਓਫਿਜ਼ਿਕਸ
  • ਮੈਥਸ
  • ਮਾਈਕ੍ਰੋਬਾਇਓਲੋਜੀ
  • ਬਾਇਓਟੈਕਨਾਲੋਜੀ
  • ਫਿਜ਼ਿਕਸ

ਇਨ੍ਹਾਂ ਕੋਰਸਾਂ ਲਈ ਦਾਖਲਾ ਟੈਸਟ ਹੋਣਗਾ ਅਤੇ ਟੈਸਟ ਦੀ ਤਾਰੀਖ ਜਲਦੀ ਜਾਰੀ ਹੋਣ ਦੀ ਸੰਭਾਵਨਾ ਹੈ।

ਮੈਰਿਟ ਆਧਾਰਤ ਦਾਖਲੇ                                                                                                         ਜਿੱਥੇ ਦਾਖਲਾ ਪ੍ਰੀਖਿਆ ਦੀ ਲੋੜ ਨਹੀਂ, ਜਿਵੇਂ ਕਿ ਬੀ.ਕਾਮ ਵਰਗੇ ਕੋਰਸਾਂ ਲਈ, ਦਾਖਲੇ ਮੈਰਿਟ ਅਧਾਰ ‘ਤੇ ਕੀਤੇ ਜਾਣਗੇ। ਦਾਖਲਾ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਨਾਲ, ਸਮੇਂ ਤੇ ਕੋਰਸਾਂ ਦੀ ਸ਼ੁਰੂਆਤ ਹੋ ਸਕੇਗੀ।                                                    ਕਾਲਜਾਂ ਦੀ ਚੋਣ ਲਈ ਵਿਦਿਆਰਥੀਆਂ ਨੂੰ ਵਧੇਰਾ ਸਮਾਂ                                                                            ਹੁਣ ਜਦ ਦਾਖਲੇ ਪਹਿਲਾਂ ਸ਼ੁਰੂ ਹੋਣਗੇ, ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਦੀ ਥਾਂ ਪੀ.ਯੂ. ਨਾਲ ਜੁੜੇ ਕਾਲਜਾਂ ‘ਚ ਦਾਖਲਾ ਲੈਣ ਦੀ ਵਧੀਆ ਚੋਣ ਮਿਲੇਗੀ। ਇਸ ਨਾਲ ਨਾ ਕੇਵਲ ਸੀਟਾਂ ਭਰਨ ਦੀ ਦਰ ਵਧੇਗੀ, ਬਲਕਿ ਕਾਲਜਾਂ ਦੀ ਅਕਾਦਮਿਕ ਸਥਿਤੀ ਵੀ ਮਜ਼ਬੂਤ ਹੋਵੇਗੀ।