ਮਾਨਸਾ 29 Oct 2025 AJ DI Awaaj
Punjab Desk : ਮਾਨਸਾ ਸ਼ਹਿਰ ਵਿੱਚ ਮੰਗਲਵਾਰ ਰਾਤ ਗੋ*ਲੀਆਂ ਦੀਆਂ ਆਵਾਜ਼ਾਂ ਨਾਲ ਖੌਫ ਦਾ ਮਾਹੌਲ ਬਣ ਗਿਆ, ਜਦੋਂ ਬਾਈਕ ਸਵਾਰ ਬਦਮਾਸ਼ਾਂ ਨੇ ਤਿੰਨ ਵੱਖ-ਵੱਖ ਥਾਵਾਂ ‘ਤੇ ਫਾਇ*ਰਿੰਗ ਕੀਤੀ। ਖੁਸ਼ਕਿਸਮਤੀ ਨਾਲ ਕਿਸੇ ਦੀ ਜਾਨ ਨਹੀਂ ਗਈ।
ਪਹਿਲੀ ਘਟਨਾ ਕੀਟਨਾਸ਼ਕ ਦਵਾਈਆਂ ਦੀ ਇੱਕ ਦੁਕਾਨ ਦੇ ਬਾਹਰ ਵਾਪਰੀ, ਜਿੱਥੇ ਦੋ ਨੌਜਵਾਨਾਂ ਨੇ ਵਪਾਰੀ ‘ਤੇ ਗੋ*ਲੀਆਂ ਚਲਾਈਆਂ। ਫਾਇ*ਰਿੰਗ ਦੀ ਆਵਾਜ਼ ਸੁਣ ਕੇ ਨੇੜੇ ਮੌਜੂਦ ਪੁਲਿਸ ਕਰਮਚਾਰੀ ਨੇ ਤੁਰੰਤ ਦੁਕਾਨ ਅੰਦਰ ਸ਼ਰਨ ਲਈ। ਵਪਾਰੀ ਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਹੈ ਅਤੇ ਨਾ ਹੀ ਉਸਨੂੰ ਕੋਈ ਧਮਕੀ ਮਿਲੀ ਹੈ।
ਦੂਜੀ ਵਾਰਦਾਤ ਵਿੱਚ ਉਹੀ ਬਦਮਾਸ਼ ਦੋ ਸਕੂਟੀ ਸਵਾਰ ਲੜਕੀਆਂ ਨਾਲ ਟੱਕਰ ਮਾਰਣ ਤੋਂ ਬਾਅਦ ਇੱਕ ਕਰਿਆਨੇ ਦੀ ਦੁਕਾਨ ਨੇੜੇ ਫਾਇਰ ਕਰ ਗਏ। ਇਸ ਦੌਰਾਨ ਇੱਕ ਬਹਾਦਰ ਬੁਜ਼ੁਰਗ ਨੇ ਹਿੰਮਤ ਦਿਖਾਈ ਤੇ ਬਦਮਾਸ਼ਾਂ ਨੂੰ ਝਪਟ ਮਾਰ ਕੇ ਗਿਰਾ ਦਿੱਤਾ, ਪਰ ਉਹ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ।
ਤੀਜੀ ਘਟਨਾ ਦੀ ਵੀ ਪੁਸ਼ਟੀ ਹੋਈ ਹੈ। ਸਾਰੀਆਂ ਵਾਰਦਾਤਾਂ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈਆਂ ਹਨ। ਥਾਣਾ ਇੰਚਾਰਜ ਜਸਕੀਰਤ ਸਿੰਘ ਨੇ ਕਿਹਾ ਕਿ ਦੋ ਥਾਵਾਂ ‘ਤੇ ਫਾਇਰਿੰਗ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਟੀਮਾਂ ਬਦਮਾਸ਼ਾਂ ਦੀ ਪਛਾਣ ਅਤੇ ਗ੍ਰਿਫ*ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ।














