ਅਟਲ ਟਨਲ ਨੇੜੇ ਭਿਆ*ਨਕ ਹਾ*ਦਸਾ, ਇੱਕ ਦੀ ਮੌ*ਤ, 3 ਜ਼*ਖ਼ਮੀ

21

ਹਿਮਾਚਲ ਪ੍ਰਦੇਸ਼ 01 July 2026 AJ DI Awaaj

National Desk :   ਅਟਲ ਟਨਲ ਦੇ ਨੌਰਥ ਪੋਰਟਲ ਨੇੜੇ ਬੀਤੀ ਰਾਤ ਇੱਕ ਭਿਆ*ਨਕ ਸੜਕ ਹਾ*ਦਸਾ ਵਾਪਰਿਆ। ਲਾਹੌਲ-ਸਪੀਤੀ ਵੱਲੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪਿਓ ਟਨਲ ਤੋਂ ਬਾਹਰ ਨਿਕਲਦੇ ਹੀ ਬੇਕਾਬੂ ਹੋ ਗਈ। ਗੱਡੀ ਬੈਰੀਕੇਡ ਤੋੜਦੀ ਹੋਈ ਸੜਕ ਤੋਂ ਬਾਹਰ ਨਿਕਲ ਗਈ ਅਤੇ ਦਰਿਆ ਕੰਢੇ ਬਣੇ ਇੱਕ ਪਿਲਰ ਨਾਲ ਜਾ ਟਕਰਾਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਲਰ ਵਿੱਚ ਲੱਗੀਆਂ ਲੋਹੇ ਦੀਆਂ ਸਰਿਆਂ ਗੱਡੀ ਦੇ ਅੰਦਰ ਤੱਕ ਵੜ ਗਈਆਂ। ਹਾ*ਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰੈਸਕਿਊ ਆਪਰੇਸ਼ਨ ਚਲਾ ਕੇ ਗੱਡੀ ਵਿੱਚ ਫਸੇ ਚਾਰ ਨੌਜਵਾਨਾਂ ਨੂੰ ਬਾਹਰ ਕੱਢਿਆ।

ਹਾਦਸੇ ਵਿੱਚ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਮੰਡੋਟਾ ਦੇ ਰਹਿਣ ਵਾਲੇ ਕੈਲਾਸ਼ ਕੁਮਾਰ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਜਦਕਿ ਰਾਜਿੰਦਰ (ਸੀਕਰ), ਆਦਿਤਿਆ (ਲਖੀਮਪੁਰ ਖੀਰੀ, ਉੱਤਰ ਪ੍ਰਦੇਸ਼) ਅਤੇ ਸਿੱਧਾਰਥ ਸਿੰਘ ਸ਼ੇਖਾਵਤ (ਖਾਟੂ ਸ਼ਿਆਮ, ਸੀਕਰ) ਗੰਭੀਰ ਜ਼*ਖ਼ਮੀ ਹੋ ਗਏ। ਤਿੰਨਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।

ਹਾ*ਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਰੈਸਕਿਊ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਕੇਲਾਂਗ ਦੀ ਡੀਐਸਪੀ ਰਸ਼ਮੀ ਸੂਦ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।