ਤਰਨਤਾਰਨ: ਲੋਹੜੀ ਮੌਕੇ ਵਿਆਹੁਤਾ ਵੱਲੋਂ ਖੁਦ*ਕੁਸ਼ੀ

28

ਤਰਨਤਾਰਨ: 14 Jan 2026 AJ DI Awaaj

Punjab Desk :  ਤਰਨਤਾਰਨ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਝੰਡੇਰ ਵਿੱਚ ਲੋਹੜੀ ਦੇ ਦਿਨ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ 34 ਸਾਲਾ ਵਿਆਹੁਤਾ ਕੁਲਬੀਰ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਹਿਲਾ ਦੀ ਲਾ*ਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਵਿੱਚ ਪੋਸ*ਟਮਾਰਟਮ ਕਰਵਾਇਆ ਗਿਆ।

ਮ੍ਰਿ*ਤਕਾ ਦੇ ਪਿਤਾ ਨਿਰਮਲ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਤੀ ਮਨਤਾਜ ਸਿੰਘ, ਉਸ ਦੀ ਭੈਣ ਪਰਮਜੀਤ ਕੌਰ ਉਰਫ਼ ਪੰਮੋ ਅਤੇ ਭਾਬੀ ਹਰਜਿੰਦਰ ਕੌਰ, ਤਿੰਨੇ ਵਾਸੀ ਪਿੰਡ ਝੰਡੇਰ, ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਤਹਿਸੀਲ ਬਾਬਾ ਬਕਾਲਾ ਦੇ ਪਿੰਡ ਜਮਾਲਪੁਰਾ ਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੱਕ ਗੁਜਰਾਤ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਰਿਹਾ। ਉਸਦੇ ਇਕਲੌਤੇ ਪੁੱਤਰ ਦੀ ਮੌ*ਤ ਤੋਂ ਬਾਅਦ, ਸਾਲ 2011 ਵਿੱਚ ਉਸ ਨੇ ਆਪਣੀ ਧੀ ਕੁਲਬੀਰ ਕੌਰ ਦਾ ਵਿਆਹ ਖਡੂਰ ਸਾਹਿਬ ਦੇ ਪਿੰਡ ਝੰਡੇਰ ਵਾਸੀ ਅਰਜਨ ਸਿੰਘ ਦੇ ਪੁੱਤਰ ਮਨਤਾਜ ਸਿੰਘ ਨਾਲ ਕੀਤਾ ਸੀ। ਵਿਆਹ ਸਮੇਂ ਮਨਤਾਜ ਸਿੰਘ ਦੁਬਈ ਵਿੱਚ ਕੰਮ ਕਰਦਾ ਸੀ। ਦੰਪਤੀ ਦੇ ਦੋ ਬੱਚੇ ਹਨ—ਕੰਵਲਪ੍ਰੀਤ (13 ਸਾਲ) ਅਤੇ ਜੋਨਬਜੀਤ (11 ਸਾਲ)।

ਸ਼ਿਕਾਇਤ ਮੁਤਾਬਕ, ਦੁਬਈ ਰਹਿੰਦਾ ਮਨਤਾਜ ਸਿੰਘ ਅਕਸਰ ਬਿਨਾਂ ਵਜ੍ਹਾ ਆਪਣੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਕਰੀਬ ਇੱਕ ਮਹੀਨਾ ਪਹਿਲਾਂ ਮਾਂ ਦੀ ਮੌ*ਤ ਤੋਂ ਬਾਅਦ ਉਹ ਦੁਬਈ ਤੋਂ ਵਾਪਸ ਆਇਆ। ਦੋਸ਼ ਲਗਾਇਆ ਗਿਆ ਹੈ ਕਿ ਮਨਤਾਜ ਸਿੰਘ ਆਪਣੀ ਭੈਣ ਅਤੇ ਭਾਬੀ ਨਾਲ ਮਿਲ ਕੇ ਕੁਲਬੀਰ ਕੌਰ ਨਾਲ ਅਕਸਰ ਮਾਰਕੁੱਟ ਕਰਦਾ ਸੀ।

ਪਰਿਵਾਰ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਮੰਗਲਵਾਰ ਦੁਪਹਿਰ ਨੂੰ ਵੀ ਕੁਲਬੀਰ ਕੌਰ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਤੰਗ ਆ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।