ਤਰਨਤਾਰਨ: ਖੱਪਤਕਾਰ ਅਦਾਲਤ ਦਾ ਰੀਡਰ 50 ਹਜ਼ਾਰ ਦੀ ਰਿਸ਼*ਵਤ ਲੈਂਦੇ ਰੰਗੇ ਹੱਥੀਂ ਕਾ*ਬੂ

6

ਚੰਡੀਗੜ੍ਹ 24 July 2025 Aj Di Awaaj

Punjab Desk – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼*ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਅਧੀਨ ਤਰਨਤਾਰਨ ’ਚ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਖੱਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਤਰਨਤਾਰਨ ਦੇ ਪ੍ਰਧਾਨ ਦੇ ਰੀਡਰ ਵਰਿੰਦਰ ਗੋਇਲ ਨੂੰ 50,000 ਰੁਪਏ ਰਿਸ਼*ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼*ਤਾਰ ਕਰ ਲਿਆ।

ਵਿਜੀਲੈਂਸ ਬਿਊਰੋ ਮੁਤਾਬਕ, ਗੋਇਲ ਵਿਰੁੱਧ ਇਹ ਕਾਰਵਾਈ ਪਿੰਡ ਦਿਓ ਦੀ ਵਸਨੀਕ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਹੋਈ। ਸ਼ਿਕਾਇਤਕਰਤਾ ਦੇ ਪਤੀ ਦੀ 2022 ’ਚ ਇੱਕ ਸੜਕ ਹਾਦਸੇ ਦੌਰਾਨ ਮੌ*ਤ ਹੋ ਗਈ ਸੀ, ਜਿਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ 30 ਲੱਖ ਰੁਪਏ ਮੁਆਵਜ਼ਾ ਮਨਜ਼ੂਰ ਕੀਤਾ ਗਿਆ ਸੀ। ਇਹ ਰਕਮ HDFC ਬੈਂਕ ਰਾਹੀਂ ਜਾਰੀ ਹੋਣੀ ਸੀ, ਪਰ ਤਕਨੀਕੀ ਕਾਰਨਾਂ ਕਰਕੇ ਰੋਕੀ ਗਈ।

ਮੁਆਵਜ਼ਾ ਨਾਂ ਮਿਲਣ ’ਤੇ ਔਰਤ ਨੇ ਜ਼ਿਲ੍ਹਾ ਖੱਪਤਕਾਰ ਫੋਰਮ ’ਚ ਮਾਮਲਾ ਦਰਜ ਕਰਵਾਇਆ। ਇੱਥੇ ਰੀਡਰ ਵਰਿੰਦਰ ਗੋਇਲ ਨੇ ਮਦਦ ਕਰਨ ਅਤੇ ਹੱਕ ’ਚ ਫੈਸਲਾ ਕਰਵਾਉਣ ਦੇ ਨਾਮ ਤੇ 10 ਫੀਸਦੀ, ਯਾਨੀ ₹3 ਲੱਖ ਦੀ ਰਿਸ਼*ਵਤ ਮੰਗੀ।

ਵਿਜੀਲੈਂਸ ਨੇ ਜਾਂਚ ਪੂਰੀ ਹੋਣ ’ਤੇ ਜਾਲ ਵਿਛਾਇਆ ਅਤੇ ਗੋਇਲ ਨੂੰ ਪਹਿਲੀ ਕਿਸਤ ਵਜੋਂ ਲਏ ਜਾ ਰਹੇ ₹50,000 ਸਮੇਤ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀਂ ਫੜ ਲਿਆ। ਉੱਸ ਵਿਰੁੱਧ ਅੰਮ੍ਰਿਤਸਰ ਰੇਂਜ ਹੇਠ ਭ੍ਰਿਸ਼*ਟਾਚਾ*ਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।