Home Tags Mansa News

Tag: Mansa News

DC ਨੇ ਬਿਰਧ ਆਸ਼ਰਮ ਦਾ ਕੰਮ ਇੱਕ ਹਫ਼ਤੇ ਵਿੱਚ ਮੁਕੰਮਲ ਕਰਨ ਦੇ ਦਿੱਤੇ ਹੁਕਮ

0
ਮਾਨਸਾ, 08 ਸਤੰਬਰ 2025 AJ DI Awaaj  ਮਾਨਸਾ ਦੀਆਂ ਰਮਦਿੱਤਾ ਕੈਂਚੀਆਂ ਨੇੜੇ ਬਣ ਰਹੇ 72 ਬਿਸਤਰਿਆਂ ਵਾਲੇ ਬਿਰਧ ਆਸ਼ਰਮ ਦਾ ਬਕਾਇਆ ਕੰਮ ਇੱਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕਰਕੇ ਰਿਪੋਰਟ ਦਿੱਤੀ ਜਾਵੇ।    ਇਹ ਹਦਾਇਤਾਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ. ਨੇ ਬਿਰਧ ਆਸ਼ਰਮ ਨੂੰ ਬਣਾਉਣ ਵਾਲੇ ਸਬੰਧਤ ਵਿਭਾਗਾਂ ਨੂੰ ਦਿੱਤੀਆਂ। ਉਹ ਅੱਜ ਆਸ਼ਰਮ ਦੇ ਚੱਲ ਰਹੇ ਕੰਮਾਂ ਸਬੰਧੀ ਵੱਖਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ।        ਡਿਪਟੀ ਕਮਿਸ਼ਨਰ ਨੇ ਬੀ.ਐਂਡ.ਆਰ. ਵਿਭਾਗ ਦੇ ਐਕਸੀਅਨ ਨੂੰ ਹਦਾਇਤ ਕੀਤੀ ਬਿਲਡਿੰਗ ਜਾਂ ਚਾਰਦੀਵਾਰੀ ਨਾਲ ਸਬੰਧਤ ਜੋ ਵੀ ਕੰਮ ਬਕਾਇਆ ਰਹਿੰਦਾ ਹੈ, ਉਸਨੂੰ ਤੁਰੰਤ ਮੁਕੰਮਲ ਕੀਤਾ ਜਾਵੇ ਅਤੇ ਇਸਦੇ ਵਰਤੋਂ ਸਰਟੀਫਿਕੇਟ ਜਲਦ ਜਮ੍ਹਾਂ ਕਰਵਾਏ ਜਾਣ। ਇਸ ਤੋਂ ਇਲਾਵਾ ਸਾਈਨ ਬੋਰਡ ਅਤੇ ਸਾਫ਼-ਸਫ਼ਾਈ ਦਾ ਕੰਮ ਵੀ ਸਮਾਂ ਰਹਿੰਦਿਆਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।       ਉਨ੍ਹਾਂ ਇਲੈਕਟਰੀਕਲ ਵਿਭਾਗ ਨੂੰ ਹਦਾਇਤ ਕੀਤੀ ਕਿ ਬਿਰਧ ਆਸ਼ਰਮ ਵਿੱਚਸੀ.ਸੀ.ਟੀ.ਵੀ., ਲਾਈਟਾਂ, ਪੱਖੇ, ਲਿਫ਼ਟ ਤੋਂ ਇਲਾਵਾ ਹੋਰ ਕੰਮ ਮੁਕੰਮਲ ਕਰਨ ਵਿੱਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਪਬਲਿਕ ਹੈਲਥ ਵਿਭਾਗ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਸਾਫ਼ ਪਾਣੀ, ਬਾਥਰੂਮ ਦੀਆਂ ਟਾਇਲਾਂ ਅਤੇ ਪਾਣੀ ਦੇ ਕੁਨੈਕਸ਼ਨ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ, ਤਾਂ ਜੋ ਆਉਂਦੇ ਦਿਨਾਂ ਅੰਦਰ ਇਸ ਬਿਰਧ ਆਸ਼ਰਮ ਦਾ ਉਦਘਾਟਨ ਕੀਤਾ ਜਾ ਸਕੇ।        ਉਨ੍ਹਾਂ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ ਅਤੇ ਸਟਾਫ਼ ਦੀ ਵੀ ਜਲਦ ਤਾਇਨਾਤੀ ਲਈ ਉਪਰਾਲੇ ਕੀਤੇ ਜਾਣ।        ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਕਾਰਜਕਾਰੀ ਇੰਜੀਨੀਅਰ ਬੀ ਐਂਡ ਆਰ ਹਰ੍ਰਪੀਤ ਸਾਗਰ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਕੇਵਲ ਗਰਗ, ਐਕਸੀਅਨ ਇਲੈਕਟ੍ਰੀਕਲ ਸੁਖਜਿੰਦਰ ਸਿੰਘ, ਐਸ.ਡੀ.ਓ. ਕਰਮਜੀਤ ਸਿੰਘ, ਐਸ.ਡੀ.ਓ. ਕੁਨਾਲ ਸਪੋਲੀਆ, ਐਸ.ਡੀ.ਓ. ਰਮੇਸ਼ ਗੋਇਲ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਜ਼ੀਰੋ ਬਰਨਿੰਗ ਦੇ ਉਦੇ਼ਸ ਦੀ ਪੂਰਤੀ ਲਈ ਪਰਾਲੀ ਦਾ ਯੋਗ ਪ੍ਰਬੰਧਨ ਜ਼ਰੂਰੀ

0
ਮਾਨਸਾ, 08 ਸਤੰਬਰ 2025 AJ DI AwaajPunjab Desk : ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪੰਜਾਬ ਸਰਕਾਰ ਬਹੁਤ ਗੰਭੀਰ ਹੈ। ਇਸ ਸਾਲ ਜਿ਼ਲ੍ਹਾ...

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੁੰਭਾਂ ਦੀ ਖੇਤੀ ਸਬੰਧੀ ਸਿਖਲਾਈ ਕੈਂਪ

0
ਮਾਨਸਾ, 05 ਸਤੰਬਰ 2025 Aj DI Awaaj Punjab Desk : ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਮਾਨਸਾ ਵੱਲੋਂ 01 ਸਤੰਬਰ ਤੋਂ 05 ਸਤੰਬਰ, 2025 ਤੱਕ ਪੰਜ ਰੋਜ਼ਾ...

ਸਫ਼ਾਈ ਸੇਵਕ ਕਰਮਚਾਰੀ ਯੁਨੀਅਨ ਨੇ ਮੁੜ ਕੰਮ ਤੇ ਪਰਤਣ ਦੀ ਭਰੀ ਹਾਮੀ

0
ਮਾਨਸਾ, 02 ਸਤੰਬਰ 2025 AJ DI Awaaj Punjab Desk :  ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ. ਵੱਲੋਂ ਅੱਜ ਜ਼ਿਲ੍ਹੇ ਦੀਆਂ ਸਫ਼ਾਈ ਸੇਵਕ ਯੁਨੀਅਨਾਂ ਦੇ...

ਸਰਵਪੱਖੀ ਕੀਟ ਪ੍ਰਬੰਧਨ ਸਬੰਧੀ ਦੋ ਰੋਜ਼ਾ ਕਿਸਾਨ ਸਿਖਲਾਈ ਸੈਸ਼ਨ ਆਯੋਜਿਤ

0
 ਮਾਨਸਾ, 02 ਸਤੰਬਰ 2025 AJ DI Awaaj Punjab Desk :  ਕੇਂਦਰੀ ਸਰਵਪੱਖੀ ਕੀਟ ਪ੍ਰਬੰਧਨ ਕੇਂਦਰ ਪੰਜਾਬ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ...

ਕੇ ਵੀ ਕੇ ਵੱਲੋਂ ਮਧੂ ਮੱਖੀ ਪਾਲਣ ਤੇ ਕਿੱਤਾ ਮੁਖੀ ਸਿਖਲਾਈ ਕੋਰਸ ਦਾ ਆਯੋਜਨ

0
ਮਾਨਸਾ, 29 ਅਗਸਤ 2025 AJ DI AwaajPunjab Desk : ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵਿਖੇ ਕਿਸਾਨਾਂ, ਖੇਤ ਮਹਿਲਾਵਾਂ ਅਤੇ ਪੇਂਡੂ ਨੌਜਵਾਨਾਂ ਲਈ ਮਧੂ ਮੱਖੀ ਪਾਲਣ...

ਈਜ਼ੀ ਰਜਿਸ਼ਟਰੇਸ਼ਨ ਲੋਕਾਂ ਦੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਦਾ ਅਹਿਮ ਉਪਰਾਲਾ

0
ਮਾਨਸਾ, 26 ਅਗਸਤ 2025 AJ DI Awaaj Punjab Desk : ਆਮ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...

ਜਾਣਕਾਰੀ ਅਤੇ ਪ੍ਰਹੇਜ਼ ਹੀ ਏਡਜ਼ ਦਾ ਇਲਾਜ਼ ਹੈ

0
ਮਾਨਸਾ, 22 ਅਗਸਤ 2025 AJ DI Awaaj Punjab Desk : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੇ ਆਦੇਸ਼ਾਂ 'ਤੇ ਏਡਜ਼ ਦੀ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ...

ਹਲਕਾ ਸਰਦੂਲਗੜ੍ਹ ਦੇ ਵਿਕਾਸ ਕਾਰਜ ਨਿਰਵਿਘਨ ਜਾਰੀ

0
ਸਰਦੂਲਗੜ੍ਹ/ਮਾਨਸਾ, 22 ਅਗਸਤ 2025 AJ DI Awaaj Punjab Desk : ਆਪਣੇ ਹਲਕੇ ਸਰਦੂਲਗੜ੍ਹ ਦਾ ਹਰ ਪੱਖੋਂ ਵਿਕਾਸ ਕਰਨਾ ਮੇਰੀ ਪਹਿਲੀ ਜਿੰਮੇਵਾਰੀ ਹੈ, ਇਹ ਜਿੰਮੇਵਾਰੀ ਮੈਨੂੰ...

ਸੈਕਸੂਅਲ ਹਰਾਸਮੈਂਟ ਸਬੰਧੀ 1091 ਜਾਂ 181 ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ

0
ਮਾਨਸਾ, 21 ਅਗਸਤ 2025 AJ DI Awaaj  Punjab Desk : ਕੰਮਕਾਜ ਵਾਲੀਆਂ ਥਾਵਾਂ, ਸਕੂਲ, ਕਾਲਜਾਂ, ਦਫ਼ਤਰ ਜਾਂ ਜਨਤਕ ਥਾਵਾਂ 'ਤੇ ਮਹਿਲਾ ਨਾਲ ਛੇੜਛਾੜ, ਅਣਚਾਹੀ ਹਰਕਤ...

Latest News