ਕਰਨਾਲ: 31 Aug 2026 AJ DI Awaaj
National Desk : ਹਰਿਆਣਾ ਬਿਜਲੀ ਨਿਗਮ ਦੇ ਮੁਅੱਤਲ ਸੁਪਰਡੈਂਟ ਇੰਜੀਨੀਅਰ (SE) ਗੀਤੂ ਰਾਮ ਤੰਵਰ ਦੀ ਸੋਮਵਾਰ ਨੂੰ ਜ਼ਹਿਰ ਖਾਣ ਕਾਰਨ ਮੌ*ਤ ਹੋ ਗਈ। ਉਨ੍ਹਾਂ ਦੀ ਲਾ*ਸ਼ ਡੀਏਵੀ ਸਕੂਲ ਨੇੜੇ ਖੜ੍ਹੀ ਕਾਰ ਵਿੱਚੋਂ ਬਰਾਮਦ ਹੋਈ।
ਪਰਿਵਾਰਕ ਮੈਂਬਰਾਂ ਮੁਤਾਬਕ ਗੀਤੂ ਰਾਮ ਸਵੇਰੇ ਕਰੀਬ 7 ਵਜੇ ਘਰੋਂ ਨਿਕਲੇ ਸਨ। ਕੁਝ ਸਮੇਂ ਬਾਅਦ ਉਹ ਕਾਰ ਦੇ ਪਿਛਲੇ ਹਿੱਸੇ ਵਿੱਚ ਬੇਹੋਸ਼ ਹਾਲਤ ਵਿੱਚ ਮਿਲੇ। ਪੁਲਿਸ ਨੇ ਲਾ*ਸ਼ ਨੂੰ ਪੋਸ*ਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਮੌਕੇ ਤੋਂ ਚਾਰ ਪੰਨਿਆਂ ਦਾ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਨੋਟ ਵਿੱਚ ਇੱਕ IAS ਅਧਿਕਾਰੀ ਸਮੇਤ ਤਿੰਨ XEN ਅਤੇ ਤਿੰਨ SDO ’ਤੇ ਦੋਸ਼ ਲਗਾਏ ਗਏ ਹਨ। ਗੀਤੂ ਰਾਮ ਨੇ ਕਥਿਤ ਤੌਰ ’ਤੇ ਇਨ੍ਹਾਂ ਅਧਿਕਾਰੀਆਂ ’ਤੇ ਉਸ ਪ੍ਰਤੀ ਰੰਜਿਸ਼ ਰੱਖਣ ਅਤੇ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਹੋਣ ਦੇ ਦੋਸ਼ ਲਗਾਏ ਹਨ।
ਦੱਸਿਆ ਜਾ ਰਿਹਾ ਹੈ ਕਿ ਕਰੀਬ ਪੰਜ ਮਹੀਨੇ ਪਹਿਲਾਂ ਗੀਤੂ ਰਾਮ ਦਾ ‘ਜਾਟ-ਝੋਟਾ’ ਟਿੱਪਣੀ ਵਾਲਾ ਵੀਡੀਓ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੋਨੀਪਤ ਵਿੱਚ ਤਾਇਨਾਤੀ ਦੌਰਾਨ ਮੁਅੱਤਲ ਕਰ ਦਿੱਤਾ ਗਿਆ ਸੀ।
ਫਿਲਹਾਲ ਪੁਲਿਸ ਸੁ*ਸਾਈਡ ਨੋਟ ਅਤੇ ਹੋਰ ਤੱਥਾਂ ਦੀ ਜਾਂਚ ਕਰ ਰਹੀ ਹੈ। ਨੋਟ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਹੋਣਾ ਬਾਕੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਤਸਵੀਰ ਸਪੱਸ਼ਟ ਹੋਵੇਗੀ।



















