ਹਰਿਦੁਆਰ: 18 Sep 2026 AJ DI Awaaj
National Desk : ਦੇਸ਼ ਦੇ ਚਰਚਿਤ ਨਿਠਾਰੀ ਕਾਂ*ਡ ਵਿੱਚ ਦੋਸ਼ੀ ਰਹੇ ਸੁਰਿੰਦਰ ਕੋਲੀ ਨੇ ਹਰਿਦੁਆਰ ਵਿੱਚ ਕਥਿਤ ਤੌਰ ’ਤੇ ਖੁ*ਦਕੁਸ਼ੀ ਕਰ ਲਈ। ਸ਼ੁੱਕਰਵਾਰ ਨੂੰ ਭੂਪਤਵਾਲਾ ਇਲਾਕੇ ਵਿੱਚ ਉਸ ਦੀ ਚਾਹ ਦੀ ਦੁਕਾਨ ਅੰਦਰ ਲਾ*ਸ਼ ਫਾਹੇ ਨਾਲ ਲਟਕਦੀ ਮਿਲੀ।
ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾ*ਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸ*ਟਮਾਰ*ਟਮ ਲਈ ਭੇਜ ਦਿੱਤਾ। ਪੁਲਿਸ ਮੁਤਾਬਕ ਮ੍ਰਿ*ਤਕ ਦੀ ਪਛਾਣ ਸੁਰਿੰਦਰ ਕੋਲੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕੋਲੀ ਪਿਛਲੇ ਕੁਝ ਸਮੇਂ ਤੋਂ ਭੂਪਤਵਾਲਾ ਇਲਾਕੇ ਦੀ ਇੱਕ ਝੁੱਗੀ ਵਿੱਚ ਰਹਿ ਰਿਹਾ ਸੀ ਅਤੇ ਨੇੜੇ ਹੀ ਚਾਹ ਦਾ ਖੋਖਾ ਲਗਾ ਕੇ ਗੁਜ਼ਾਰਾ ਕਰ ਰਿਹਾ ਸੀ। ਸ਼ੁੱਕਰਵਾਰ ਸਵੇਰੇ ਸਥਾਨਕ ਲੋਕਾਂ ਨੂੰ ਖੋਖੇ ਅੰਦਰ ਕੁਝ ਸ਼ੱਕੀ ਨਜ਼ਰ ਆਇਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਨਿਠਾਰੀ ਕਾਂ*ਡ ਨਾਲ ਜੁੜੇ ਮਾਮਲਿਆਂ ਵਿੱਚ ਸੁਰਿੰਦਰ ਕੋਲੀ ਨੂੰ ਸੁਪਰੀਮ ਕੋਰਟ ਵੱਲੋਂ ਬਰੀ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਖੁ*ਦਕੁ*ਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।



















