ਕਲਸੀ ਕੇਜੇ ਹਸਪਤਾਲ ਬਟਾਲਾ ਦੀ ਦੂਸਰੀ ਵਰੇਗੰਢ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

1
ਬਟਾਲਾ, 10 ਸਤੰਬਰ 2026 AJ DI Awaaj

Punjab Desk :   ਕਲਸੀ ਕੇਜੇ ਹਸਪਤਾਲ ਬਟਾਲਾ ਵਿਖੇ ਅੱਜ ਹਸਪਤਾਲ ਦੀ ਸ਼ੁਰੂਆਤ ਹੋਇਆ ਦੋ ਸਾਲ ਪੂਰੇ ਹੋਣ ਤੇ ਵਾਹਿਗੁਰੂ ਜੀ ਦਾ ਸ਼ੁਕਰਾਨੇ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ।

ਉਪਰੰਤ ਮੈਡਮ ਰਾਜਵੀਰ ਕੌਰ ਕਲਸੀ ਸੁਪਤਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਬਟਾਲਾ ਸਰਦਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਸਮੂਹ ਸਟਾਫ ਮੈਂਬਰ ਕਲਸੀ ਕੇਜੇ ਹਸਪਤਾਲ ਵੱਲੋਂ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਕਮਲਜੀਤ ਸਿੰਘ ਕੇਜੇ, ਨਵ-ਨਿਯੁਕਤ ਪੇਡਾ ਦੇ ਸੀਨੀਅਰ ਵਾਇਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਸਰਜੀਕਲ ਸਪੈਸ਼ਲਿਸਟ ਕਲਸੀ ਕੇਜੇ ਹਸਪਤਾਲ ਬਟਾਲਾ ਨੇ ਦੱਸਿਆ ਕਿ ਹਸਪਤਾਲ ਅਤੇ ਪਰਿਵਾਰ ਦੇ ਚੜਦੀ ਕਲਾਂ ਲਈ ਅਰਦਾਸ ਕੀਤੀ ਗਈ, “ਜੋ ਆਵੇ ਸੋ ਰਾਜੀ ਜਾਵੇ”।

ਉਨ੍ਹਾਂ ਕਿਹਾ ਕਿ ਕੇ ਜੇ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਬਟਾਲਾ ਸਮੇਤ ਨੇੜਲਿਆਂ ਇਲਾਕਿਆਂ ਤੋਂ ਮਰੀਜ਼ ਆਪਣਾ ਇਲਾਜ ਕਰਵਾਇਆ ਰਹੇ ਹਨ।

With Regards…….

Harjinder Singh Kalsi,
DPRO Batala
97800-13977