ਖੇਡਾਂ ਸਵੈ ਅਨੁਸਾਸ਼ਨ ਤੇ ਆਤਮ ਵਿਸ਼ਵਾਸ ਪੈਦਾ ਕਰਦੀਆਂ

23

ਮਾਨਸਾ 3 ਅਕਤੂਬਰ 2025 AJ DI Awaaj

Punjab Desk : ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ 69 ਵੀਆਂ ਸੂਬਾ ਪੱਧਰੀ ਖੇਡਾਂ ਵੁਸ਼ੂ ਦਾ ਅਗਾਜ਼ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੁਢਲਾਡਾ ਵਿਖੇ ਹੋਇਆ। ਇੰਨ੍ਹਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਰਮਜੀਤ ਸਿੰਘ ਭੋਗਲ ਵੀ ਮੌਜੂਦ ਸਨ।

                ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਸਾਡੇ ਇਲਾਕੇ ਵਿਚ ਵੁਸੂ ਖੇਡਾਂ ਦੇ ਸੂਬਾ ਪੱਧਰੀ ਖੇਡ ਮੁਕਾਬਲੇ ਹੋ ਰਹੇ ਹਨ। ਇਹ ਸਿਰਫ ਖੇਡਾਂ ਦਾ ਮੇਲਾ ਨਹੀਂ, ਬਲਕਿ ਖਿਡਾਰੀਆਂ ਦੇ ਹੁਨਰ, ਹੌਸਲੇ, ਅਤੇ ਦਿਸ਼ਾ ਦਾ ਇਮਤਿਹਾਨ ਹੈ। ਇਹ ਖੇਡ ਸਾਨੂੰ ਸਿਰਫ ਸਰੀਰਿਕ ਤਾਕਤ ਹੀ ਨਹੀਂ ਦਿੰਦੀ, ਬਲਕਿ ਮਨ ਦੀ ਮਜ਼ਬੂਤੀ, ਸਵੈ ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਕਿਸੇ ਇੱਕ ਖੇਡ ਦਾ ਹੀ ਨਹੀਂ ਬਲਕਿ ਸਾਰੇ ਪੰਜਾਬ ਦਾ ਗੌਰਵ ਹਨ। ਇੰਨ੍ਹਾਂ ਖਿਡਾਰੀਆਂ ਵਿਚੋਂ ਹੀ ਭਵਿੱਖ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨੌਜਵਾਨ ਨਾਮਣਾ ਖੱਟਣਗੇ।

            ਅੱਜ ਹੋਏ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ 17 ਮੁੰਡੇ, 45 ਕਿਲੋ ਭਾਰ ਵਿੱਚ ਸੌਰਵ ਫਰੀਦਕੋਟ ਨੇ ਅਕਾਸ਼ਦੀਪ ਸਿੰਘ ਬਠਿੰਡਾ ਨੂੰ, ਤਰੁਣ ਮਾਨਸਾ ਨੇ ਜਸ ਕੁਮਾਰ ਰੂਪਨਗਰ ਨੂੰ, ਦੀਪਕ ਕੁਮਾਰ ਸੰਗਰੂਰ ਨੇ ਇੰਦਰਸੈਨ ਸ੍ਰੀ ਫਤਿਹਗੜ੍ਹ ਸਾਹਿਬ ਨੂੰ, ਅਰਸ਼ਦੀਪ ਸਿੰਘ ਫਿਰੋਜ਼ਪੁਰ ਨੇ ਸੇਟਜਿਨ ਕਪੂਰਥਲਾ ਨੂੰ ਹਰਾਇਆ। ਇਸੇ ਤਰ੍ਹਾਂ 48 ਕਿਲੋ ਵਿੱਚ ਰਣਜੀਤ ਸਿੰਘ ਹੁਸ਼ਿਆਰਪੁਰ ਨੇ ਦਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ, 52 ਕਿਲੋ ਵਿੱਚ ਹਿਮਾਂਸ਼ੂ ਛਾਬੜਾ ਸੰਗਰੂਰ ਨੇ ਅੰਗਦ ਧਾਲੀਵਾਲ ਬਰਨਾਲਾ ਨੂੰ ਹਰਾਇਆ।

            ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ, ਪ੍ਰਿੰਸੀਪਲ ਅਰੁਣ ਕੁਮਾਰ, ਮੁੱਖ ਅਧਿਆਪਕ ਅਮਨਦੀਪ ਸਿੰਘ, ਮੁੱਖ ਅਧਿਆਪਕ ਗੁਰਦਾਸ ਸਿੰਘ, ਮੁੱਖ ਅਧਿਆਪਕ ਮਨਦੀਪ ਸਿੰਘ, ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਮਹਿੰਦਰ ਕੌਰ, ਲੈਕਚਰਾਰ ਮੱਖਣ ਸਿੰਘ, ਲੈਕਚਰਾਰ ਗਗਨਦੀਪ ਵਰਮਾ, ਲੈਕਚਰਾਰ ਜਗਤਾਰ ਸਿੰਘ, ਗੁਰਦੀਪ ਸਿੰਘ ਸਮਰਾ, ਰਾਜਪਾਲ ਸਿੰਘ, ਦਲਵਿੰਦਰ ਸਿੰਘ, ਜਗਮੇਲ ਸਿੰਘ ਭੰਗੂ, ਦਰਸ਼ਨ ਸਿੰਘ, ਗੁਰਕੀਰਤ ਸਿੰਘ, ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ‌।