70ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਹੋਏ ਸ਼ਾਨਦਾਰ ਮੁਕਾਬਲੇ

2
ਬਰਨਾਲਾ, 25 ਅਗਸਤ 2026 AJ DI Awaaj
Punjab Desk :     70ਵੀਆਂ ਗਰਮ ਰੁੱਤ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਚੱਲ ਰਹੇ ਹਨ।
    ਇਸ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ       ਡੀਈਓ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਖੇਡ ਮੁਕਾਬਲੇ ਦੌਰਾਨ ਦਿਖਾਇਆ ਗਿਆ ਜ਼ਜ਼ਬਾ, ਸਹਿਯੋਗ, ਦ੍ਰਿੜਤਾ ਅਤੇ ਅਨੁਸ਼ਾਸ਼ਨ ਵਿਅਕਤੀ ਨੂੰ ਜੀਵਨ ਵਿੱਚ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਨੇ ਖੇਡਾਂ ਦੀ ਮਹੱਤਤਾ ਸਬੰਧੀ ਗੱਲ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਿਸ਼ਾਨੇਬਾਜ਼ੀ ਅੰਡਰ 19 ਸਾਲ (ਲੜਕੇ) ਦੇ ਓਪਨ ਸਾਈਟ ਇਵੈਂਟ ਵਿੱਚ ਗਗਨਦੀਪ ਸਿੰਘ ਸਸਸਸ ਪੱਖੋ ਕਲਾਂ ਨੇ ਪਹਿਲਾ, ਹਰਮਨਦੀਪ ਸਿੰਘ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਤੇ ਗੁਰਦੀਪ ਰਾਮ ਪੀਐਮ ਸ੍ਰੀ ਸਸਸਸ ਰੂੜੇਕੇ ਕਲਾਂ ਨੇ ਤੀਜਾ, ਲੜਕੀਆਂ ਦੇ ਵਰਗ ਵਿੱਚੋਂ ਪਰਨੀਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ, ਮਹਿਕਨੂਰ ਕੌਰ ਟੰਡਨ ਸਕੂਲ ਬਰਨਾਲਾ ਨੇ ਦੂਜਾ ਤੇ ਇਸੇ ਸਕੂਲ ਦੀ ਚਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
 ਬਾਸਕਟਬਾਲ ਲੜਕੇ ਅੰਡਰ 14 ਸਾਲ ਵਿੱਚ ਪੀਐਮ ਸ੍ਰੀ ਸਸਸਸ ਮੌੜਾਂ, ਬੀ.ਜੀ.ਐਸ. ਬਰਨਾਲਾ ਤੇ ਪੀਐਮ ਸ੍ਰੀ ਸਸਸਸ ਹੰਡਿਆਇਆ, ਅੰਡਰ 17 ਵਿੱਚ ਸਸਸਸ (ਮੁੰ) ਧਨੌਲਾ, ਵਾਈਐਸ. ਸਕੂਲ ਹੰਡਿਆਇਆ ਤੇ ਪੀਐਮ ਸ੍ਰੀ ਸਸਸਸ ਹੰਡਿਆਇਆ, ਅੰਡਰ 19 ਵਿੱਚ ਸਸਸਸ (ਮੁੰ) ਧਨੌਲਾ, ਸਸਸਸ ਖੁੱਡੀ ਕਲਾਂ ਤੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ, ਲੜਕੀਆਂ ਦੇ ਵਰਗ ਵਿੱਚ ਅੰਡਰ 14 ਵਿੱਚੋਂ ਪੀਐਮ ਸ੍ਰੀ ਸਸਸਸ ਹੰਡਿਆਇਆ, ਬੀਜੀਐਸ ਭਦੌੜ ਤੇ ਪੀਐਮ ਸ੍ਰੀ ਸਸਸਸ ਮੌੜਾਂ, ਅੰਡਰ 17 ਵਿੱਚ ਸਰਵੋਤਮ ਅਕੈਡਮੀ ਖੁੱਡੀ ਕਲਾਂ, ਬੀਜੀਐਸ ਬਰਨਾਲਾ ਤੇ ਪੀਐਮ ਸ੍ਰੀ ਸਸਸਸ ਮੌੜਾਂ, ਅੰਡਰ 19 ਵਿੱਚ ਸਰਵਹਿੱਤਕਾਰੀ ਸਕੂਲ ਬਰਨਾਲਾ, ਪੀਐਮ ਸ੍ਰੀ ਸਸਸਸ ਹੰਡਿਆਇਆ ਤੇ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ।
 ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਰਜਿੰਦਰ ਸਿੰਘ, ਗੁਰਲਾਲ ਰਿਸ਼ੀ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਖਰਾਜ ਕੌਰ, ਜਸਪਿੰਦਰ ਕੌਰ, ਹਰਵਿੰਦਰ ਸਿੰਘ, ਅਮਨਦੀਪ ਕੌਰ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਕੋਚ ਅਤੇ ਖਿਡਾਰੀ ਮੌਜੂਦ ਸਨ।