ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ‘ਚ ਸ਼ਾਨਦਾਰ ਮੁਕਾਬਲੇ

2
oplus_0

ਬਰਨਾਲਾ/ਭਦੌੜ 13 ਅਕਤੂਬਰ 2026 AJ DI Awaaj

Punjab Desk :  ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਥੇ ਪਬਲਿਕ ਸਟੇਡੀਅਮ ਵਿੱਚ ਚੱਲ ਰਹੀ 70ਵੀ ਪੰਜਾਬ ਰਾਜ ਜ਼ਿਲ੍ਹਾ ਪੱਧਰੀ 3 ਰੋਜ਼ਾ ਅਥਲੈਟਿਕ ਮੀਟ ਦੇ ਦੂਜੇ ਦਿਨ ਵੱਖ–ਵੱਖ ਇਵੈਂਟਾਂ ਵਿੱਚ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਜਗਸੀਰ ਕੁਮਾਰ, ਰਾਜੂ ਜੈਨ ਤੇ ਰਾਜਦੀਪ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।

ਅੱਜ ਦੂਸਰੇ ਦਿਨ ਕਰਵਾਏ ਗਏ ਵੱਖ–ਵੱਖ ਮੁਕਾਬਲਿਆਂ ਵਿੱਚੋਂ ਅੰਡਰ 14 ਸਾਲ (ਲੜਕੀਆਂ) ਦੇ 200 ਮੀਟਰ ਦੌੜ ਵਿੱਚ ਨਿਮਰਤ ਕੌਰ ਸਸਸਸ ਹਮੀਦੀ, ਰੁਪਿੰਦਰ ਕੌਰ ਐਸਜੀਐਨ ਦਿਵਾਨਾ ਤੇ ਸੁਖਮਨ ਕੌਰ ਸਸਸਸ (ਕੰ) ਤਪਾ, 200 ਮੀਟਰ ਲੜਕਿਆਂ ਵਿੱਚ ਗੁਰਪਾਲ ਸਿੰਘ ਜੀਐਸ ਸਕੂਲ ਧੌਲਾ, ਮਨਜੋਤ ਸਿੰਘ ਬਰਾਡਵੇਅ ਸਕੂਲ ਮਨਾਲ ਤੇ ਏਕਮ ਸਿੰਘ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ, ਅੰਡਰ 17 (ਲੜਕੀਆਂ) ਦੇ 200 ਮੀਟਰ ਦੌੜ ਵਿੱਚ ਸਿਮਰਨਜੀਤ ਕੌਰ ਸਸਸਸ (ਕੰ) ਤਪਾ, ਬਲਪ੍ਰੀਤ ਕੌਰ ਅਕਾਲ ਅਕੈਡਮੀ ਭਦੌੜ ਤੇ ਗਗਨਦੀਪ ਕੌਰ ਸਸਸਸ ਹਮੀਦੀ, 200 ਮੀਟਰ (ਲੜਕਿਆਂ) ਵਿੱਚ ਖੁਸ਼੍ਪ੍ਰੀਤ ਸਿੰਘ ਸਸਸਸ ਪੱਖੋ ਕਲਾਂ, ਪ੍ਰਭਵੀਰ ਸਿੰਘ ਸਸਸਸ ਪੱਖੋਕਲਾਂ ਤੇ ਸਤਨਾਮ ਸਿੰਘ ਸਹਸ ਠੁੱਲ੍ਹੇਵਾਲ, ਅੰਡਰ 19 ਸਾਲ (ਲੜਕੀਆਂ) ਦੇ 200 ਮੀਟਰ ਦੌੜ ਵਿੱਚ ਅਮਨਜੋਤ ਕੌਰ ਸਸਸਸ ਭਦੌੜ, ਪਵਨਪ੍ਰੀਤ ਕੌਰ ਸਸਸਸ ਹਮੀਦੀ ਤੇ ਕਿਰਨਵੀਰ ਕੌਰ ਸਸਸਸ ਸੇਖਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਜਸਪਿੰਦਰ ਕੌਰ, ਨਿਰਮਲ ਸਿੰਘ, ਪਰਵਿੰਦਰ ਕੌਰ, ਦਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਰਾਜ ਕੌਰ, ਹਰਭਜਨ ਸਿੰਘ, ਪਰਮਜੀਤ ਕੌਰ, ਸੁਖਦੀਪ ਸਿੰਘ, ਜਗਜੀਤ ਕੌਰ, ਅਮਨਦੀਪ ਕੌਰ, ਸਵਿਤਾ ਰਾਣੀ, ਤੀਸਤਿੰਦਰ ਕੌਰ, ਗੁਰਦੀਪ ਸਿੰਘ, ਅਰਚਨਾ ਕਮਲਦੀਪ ਸ਼ਰਮਾ, ਅਰਸ਼ਦੀਪ ਸਿੰਘ, ਜਸਪ੍ਰੀਤ ਸਿੰਘ, ਹਰਦੀਪ ਸਿੰਘ, ਪਰਮਜੀਤ ਕੌਰ, ਦਲਜੀਤ ਸਿੰਘ, ਦਿਨੇਸ਼ ਕੁਮਾਰ, ਅਰਸ਼ਦੀਪ ਸਿੰਘ, ਮਨਜਿੰਦਰ ਸਿੰਘ, ਰਜਿੰਦਰ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

ਫੋਟੋ ਕੈਪਸ਼ਨ : ਪਬਲਿਕ ਸਟੇਡੀਅਮ ਭਦੌੜ ਵਿਖੇ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਮੌਕੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ।