ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ FIFA ਵਰਲਡ ਕੱਪ 2026 ਦਾ ਖਿਤਾਬ ਜਿੱਤਿਆ

24

20 July 2026 Aj Di Awaaj 

Sports Desk: ਸਪੇਨ ਨੇ FIFA ਵਰਲਡ ਕੱਪ 2026 ਦੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ ਐਕਸਟਰਾ ਟਾਈਮ ਵਿੱਚ 1-0 ਨਾਲ ਹਰਾਕੇ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਨਿਰਧਾਰਿਤ 90 ਮਿੰਟ ਤੱਕ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ। ਮੈਚ ਐਕਸਟਰਾ ਟਾਈਮ ਵਿੱਚ ਪਹੁੰਚਿਆ, ਜਿੱਥੇ 105ਵੇਂ ਮਿੰਟ ਵਿੱਚ ਫੇਰਾਨ ਟੋਰੇਸ ਨੇ ਜੇਤੂ ਗੋਲ ਕਰਕੇ ਸਪੇਨ ਨੂੰ ਖਿਤਾਬ ਦਿਵਾਇਆ।

ਇਸ ਜਿੱਤ ਨਾਲ ਸਪੇਨ ਨੇ 2010 ਤੋਂ ਬਾਅਦ ਪਹਿਲੀ ਵਾਰ ਅਤੇ ਕੁੱਲ ਦੂਜੀ ਵਾਰ FIFA ਵਰਲਡ ਕੱਪ ਜਿੱਤਿਆ।

ਅਰਜਨਟੀਨਾ ਲਈ ਇਹ ਹਾਰ ਲਗਾਤਾਰ ਦੂਜਾ ਖਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਗਈ। ਮਹਾਨ ਫੁੱਟਬਾਲਰ ਲਿਓਨੇਲ ਮੇਸੀ ਲਈ ਇਹ ਸੰਭਾਵਿਤ ਤੌਰ ‘ਤੇ ਆਖਰੀ ਵਰਲਡ ਕੱਪ ਸੀ, ਜਿਸ ਦਾ ਅੰਤ ਨਿਰਾਸ਼ਾ ਨਾਲ ਹੋਇਆ।

ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਹੇਠ ਹੋਏ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ 48 ਟੀਮਾਂ ਨੇ ਹਿੱਸਾ ਲਿਆ। ਫਾਈਨਲ ਦੌਰਾਨ ਸ਼ਾਨਦਾਰ ਸਮਾਪਤੀ ਸਮਾਰੋਹ ਅਤੇ FIFA ਇਤਿਹਾਸ ਦਾ ਪਹਿਲਾ ਹਾਫਟਾਈਮ ਸ਼ੋਅ ਵੀ ਆਯੋਜਿਤ ਕੀਤਾ ਗਿਆ।

ਨੌਜਵਾਨ ਸਟਾਰ ਲਾਮੀਨ ਯਾਮਾਲ ਦੀ ਅਗਵਾਈ ਵਿੱਚ ਸਪੇਨ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਡਿਫੈਂਸ ਦਿਖਾਇਆ ਅਤੇ ਸਿਰਫ਼ ਇੱਕ ਹੀ ਗੋਲ ਖਾਧਾ।