ਅੰਮ੍ਰਿਤਸਰ ਸਮਲਿੰਗੀ ਪਰੇਡ ਵਿਰੁੱਧ ਸਿੱਖ ਸੰਗਠਨਾਂ ਦਾ ਇਤਰਾਜ਼

1

05 ਅਪ੍ਰੈਲ 2025 ਅੱਜ ਦੀ ਆਵਾਜ਼

ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਹੋਣ ਵਾਲੀ ਗੇ-ਪਰੇਡ ‘ਤੇ ਵਿਵਾਦ, ਸਿੱਖ ਸੰਗਠਨਾਂ ਵੱਲੋਂ ਵਿਰੋਧ

ਅੰਮ੍ਰਿਤਸਰ ਸ਼ਹਿਰ ਵਿੱਚ 27 ਅਪ੍ਰੈਲ ਨੂੰ ਗੇ-ਪਰੇਡ ਆਯੋਜਿਤ ਕਰਨ ਦੀ ਤਿਆਰੀ ਚਲ ਰਹੀ ਹੈ, ਜੋ ਕਿ ਗੁਲਾਬ ਬਾਗ ਵਿੱਚ ਸ਼ਾਮ 5 ਵਜੇ ਹੋਣੀ ਨਿਧਾਰਤ ਕੀਤੀ ਗਈ ਹੈ। ਇਹ ਪਰੇਡ LQBTQ ਸਮੁਦਾਇ ਵੱਲੋਂ ਪਿਆਰ, ਬਰਾਬਰੀ ਅਤੇ ਸ਼ਾਮਿਲ ਹੋਣ ਦੀ ਮੰਗ ਨੂੰ ਲੈ ਕੇ ਕਰਵਾਈ ਜਾ ਰਹੀ ਹੈ। ਹਾਲਾਂਕਿ, ਅੰਮ੍ਰਿਤਸਰ ਦੀ ਧਾਰਮਿਕ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿੱਖ ਅਤੇ ਨਿਹੰਗ ਸੰਗਠਨਾਂ ਵੱਲੋਂ ਇਸ ਉੱਤੇ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸ਼ਹਿਰ ਸਿੱਖ ਧਰਮ ਦੀ ਪਵਿੱਤਰ ਧਰਤੀ ਹੈ, ਜਿਸ ਨਾਲ ਹਰਿਮੰਦਰ ਸਾਹਿਬ ਵਰਗੀ ਵਿਰਾਸਤ ਜੁੜੀ ਹੋਈ ਹੈ। ਸੰਗਠਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਪ੍ਰੋਗਰਾਮ ਰੋਕਿਆ ਨਾ ਗਿਆ ਤਾਂ ਸੜਕਾਂ ‘ਤੇ ਉਤਰੇ ਜਾਵੇਗਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਅਣਚਾਹੀ ਘਟਨਾ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸਦੇ ਉਲਟ, ਮਾਰਚ ਦੇ ਆਯੋਜਕਾਂ ਵੱਲੋਂ ਜਾਰੀ ਕੀਤੀ ਵੀਡੀਓ ਵਿੱਚ ਕਿਹਾ ਗਿਆ ਕਿ ਇਹ ਪਰੇਡ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ, ਬਲਕਿ ਸਮਾਜ ਵਿੱਚ ਸਵੀਕਾਰਤਾ, ਪਿਆਰ ਅਤੇ ਬਰਾਬਰੀ ਨੂੰ ਉਭਾਰਨ ਲਈ ਕਰਵਾਈ ਜਾ ਰਹੀ ਹੈ।