Sidhu Moose Wala ਦੇ ਸਬਸਕ੍ਰਾਈਬਰ 19.8 ਮਿਲੀਅਨ ਵਧੇ, Narendra Modi ਦੇ ਨੇੜੇ ਪਹੁੰਚੇ

17

Mansa 21 Feb 2026 AJ DI Awaaj

Punjab Desk :  ਪੰਜਾਬੀ ਗਾਇਕ Sidhu Moose Wala ਦੇ ਦੇਹਾਂਤ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਲੋਕਪ੍ਰਿਯਤਾ ਅਜੇ ਵੀ ਕਾਇਮ ਹੈ। ਇਸਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ ਦੇ ਸਬਸਕ੍ਰਾਈਬਰ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਦੇ ਸਬਸਕ੍ਰਾਈਬਰਾਂ ਦੇ ਲਗਭਗ ਬਰਾਬਰ ਪਹੁੰਚ ਗਏ ਹਨ।

ਇਸ ਵੇਲੇ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਕਰੀਬ 29.8 ਮਿਲੀਅਨ ਸਬਸਕ੍ਰਾਈਬਰ ਹਨ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੈਨਲ ‘ਤੇ ਲਗਭਗ 29.9 ਮਿਲੀਅਨ ਸਬਸਕ੍ਰਾਈਬਰ ਦਰਜ ਕੀਤੇ ਗਏ ਹਨ। ਮੂਸੇਵਾਲਾ ਦੇ ਮਾਪੇ ਸਮੇਂ-ਸਮੇਂ ‘ਤੇ ਉਨ੍ਹਾਂ ਦੇ ਅਨਰਿਲੀਜ਼ਡ ਗੀਤ ਜਾਰੀ ਕਰਦੇ ਰਹਿੰਦੇ ਹਨ, ਜਿਸ ਨਾਲ ਫੈਨਜ਼ ਦੀ ਦਿਲਚਸਪੀ ਬਰਕਰਾਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਗੀਤਾਂ ਰਾਹੀਂ ਆਪਣੇ ਪੁੱਤਰ ਨੂੰ ਹਮੇਸ਼ਾ ਜ਼ਿੰਦਾ ਰੱਖਣਗੇ।

ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਦਾ ਕ*ਤਲ 29 ਮਈ 2022 ਨੂੰ ਹੋਇਆ ਸੀ। ਉਸ ਸਮੇਂ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਕਰੀਬ 10 ਮਿਲੀਅਨ ਸਬਸਕ੍ਰਾਈਬਰ ਸਨ। ਕਤਲ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੇ ਸਬਸਕ੍ਰਾਈਬਰਾਂ ਵਿੱਚ ਲਗਭਗ 19.8 ਮਿਲੀਅਨ ਦਾ ਵਾਧਾ ਹੋਇਆ ਹੈ।

ਇਸ ਦਰਮਿਆਨ ਮੂਸੇਵਾਲਾ ਦਾ ਪਰਿਵਾਰ ਉਨ੍ਹਾਂ ਦੇ ਹੋਲੋਗ੍ਰਾਮ ਸ਼ੋਅ ਦੀ ਤਿਆਰੀ ਵਿੱਚ ਵੀ ਜੁਟਿਆ ਹੋਇਆ ਹੈ। ਇਸ ਸਾਲ ਸ਼ੋਅ ਦੇ ਐਲਾਨ ਤੋਂ ਬਾਅਦ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਟਲੀ ਦੇ ਕਲਾਕਾਰ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਬਲਕੌਰ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਖੁਦ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਸਨ।

ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਬਾਰੇ ਚਰਚਾ ਉਸ ਵੇਲੇ ਸ਼ੁਰੂ ਹੋਈ ਸੀ ਜਦੋਂ “ਬੜੋਤਾ” ਗੀਤ ਰਿਲੀਜ਼ ਕੀਤਾ ਗਿਆ। ਪਰਿਵਾਰ ਵੱਲੋਂ 2026 ਵਿੱਚ ਵਰਲਡ ਟੂਰ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸਦਾ ਨਾਂ “ਸਾਈਨ ਟੂ ਗੌਡ” ਰੱਖਿਆ ਗਿਆ ਹੈ।