ਊਨਾ (ਹਿਮਾਚਲ ਪ੍ਰਦੇਸ਼) 19 Oct 2026 AJ DI Awaaj
National Desk : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਭਰਵਾਈਂ ਸਥਿਤ ਮਾਤਾ ਚਿੰਤਪੁਰਨੀ ਮੰਦਰ ਵਿੱਚ ਚੱਲ ਰਹੇ ਨਵਰਾਤਰੀ ਮੇਲੇ ਦੌਰਾਨ ਇੱਕ ਦਰਦਨਾਕ ਸੜਕ ਹਾ*ਦਸੇ ਵਿੱਚ ਪੁਲਸ ਦੇ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਦੀ ਮੌ*ਤ ਹੋ ਗਈ। ਉਹ ਮੇਲੇ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਡਿਊਟੀ ਨਿਭਾ ਰਹੇ ਸਨ, ਜਦੋਂ ਦੋ ਬੱਸਾਂ ਵਿਚਕਾਰ ਫਸਣ ਕਾਰਨ ਗੰਭੀਰ ਜ਼*ਖ਼ਮੀ ਹੋ ਗਏ। ਹਾ*ਦਸੇ ਤੋਂ ਬਾਅਦ ਇੱਕ ਬੱਸ ਦਾ ਡਰਾਈਵਰ ਮੌਕੇ ਤੋਂ ਫਰਾ*ਰ ਹੋ ਗਿਆ। ਪੁਲਸ ਨੇ ਹਰਿਆਣਾ ਰੋਡਵੇਜ਼ ਦੀ ਬੱਸ ਸਮੇਤ ਦੋਵੇਂ ਬੱਸਾਂ ਦੇ ਡਰਾਈਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਤੰਗ ਸੜਕ ’ਤੇ ਆਵਾਜਾਈ ਸੰਭਾਲਦੇ ਸਮੇਂ ਵਾਪਰਿਆ ਹਾ*ਦਸਾ
ਜਾਣਕਾਰੀ ਅਨੁਸਾਰ, 17 ਅਕਤੂਬਰ ਦੀ ਰਾਤ ਨੂੰ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਭਰਵਾਈਂ ਵਿੱਚ ਇੱਕ ਤੰਗ ਸੜਕ ’ਤੇ ਟ੍ਰੈਫਿਕ ਕੰਟਰੋਲ ਕਰ ਰਹੇ ਸਨ। ਉਹ ਸੜਕ ’ਤੇ ਖੜ੍ਹੇ ਹੋ ਕੇ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਇੱਕ ਹੋਰ ਯਾਤਰੀ ਬੱਸ ਦੇ ਡਰਾਈਵਰਾਂ ਨੂੰ ਹੌਲੀ-ਹੌਲੀ ਲੰਘਣ ਦਾ ਇਸ਼ਾਰਾ ਕਰ ਰਹੇ ਸਨ। ਇਸ ਦੌਰਾਨ ਉਹ ਦੋਵੇਂ ਬੱਸਾਂ ਵਿਚਕਾਰ ਫਸ ਗਏ ਅਤੇ ਗੰਭੀਰ ਜ਼*ਖ਼ਮੀ ਹੋ ਗਏ।
ਜ਼*ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਪਹਿਲਾਂ ਚਿੰਤਪੁਰਨੀ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਪਰ ਰਸਤੇ ਵਿੱਚ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਵਾਪਸ ਚਿੰਤਪੁਰਨੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿ*ਤਕ ਐਲਾਨ ਦਿੱਤਾ।
ਪਿੰਡ ਵਿੱਚ ਪਸਰਿਆ ਸੋ*ਗ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਸਬ-ਇੰਸਪੈਕਟਰ ਰਾਜੇਸ਼ ਕੁਮਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨਗਰੋਟਾ ਸੂਰੀਆਂ ਅਧੀਨ ਪੈਂਦੇ ਪਿੰਡ ਅਮਲੇਲਾ ਦੇ ਰਹਿਣ ਵਾਲੇ ਸਨ। ਐਤਵਾਰ ਨੂੰ ਜਦੋਂ ਉਨ੍ਹਾਂ ਦੀ ਮ੍ਰਿ*ਤਕ ਦੇਹ ਤਿਰੰਗੇ ਵਿੱਚ ਲਪੇਟ ਕੇ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋ*ਗ ਦੀ ਲਹਿਰ ਦੌੜ ਗਈ।
ਉਨ੍ਹਾਂ ਦੀ ਪਤਨੀ ਮਧੂ ਬਾਲਾ, ਬਜ਼ੁਰਗ ਮਾਤਾ-ਪਿਤਾ ਰਤਨ ਚੰਦ ਅਤੇ ਕਾਂਤਾ ਦੇਵੀ ਅਤੇ ਧੀ ਤਨਵੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁੱਤਰ ਦੀ ਮੌ*ਤ ਦਾ ਸਦਮਾ ਸਹਿਣ ਨਾ ਕਰ ਸਕਣ ਕਾਰਨ ਮਾਤਾ-ਪਿਤਾ ਦੀ ਤਬੀਅਤ ਵਿਗੜ ਗਈ। ਪਰਿਵਾਰ ਲਈ ਰਾਜੇਸ਼ ਕੁਮਾਰ ਬੁਢਾਪੇ ਦਾ ਸਹਾਰਾ ਸਨ।
ਦਿੱਲੀ ਵਿੱਚ ਪੜ੍ਹਾਈ ਕਰ ਰਹੀ ਉਨ੍ਹਾਂ ਦੀ ਧੀ ਤਨਵੀ ਵੀ ਪਿਤਾ ਦੀ ਮ੍ਰਿ*ਤਕ ਦੇਹ ਦੇਖ ਕੇ ਬੇਹੱਦ ਦੁਖੀ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ।
ਸਰਕਾਰੀ ਸਨਮਾਨਾਂ ਨਾਲ ਕੀਤਾ ਅੰ*ਤਿਮ ਸੰਸਕਾਰ
ਐਤਵਾਰ ਨੂੰ ਪਿੰਡ ਅਮਲੇਲਾ ਦੇ ਸ਼ਮਸ਼ਾਨਘਾਟ ਵਿੱਚ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਡਿਊਟੀ ਦੌਰਾਨ ਹੋਈ ਮੌਤ ਨਾਲ ਪੁਲਸ ਵਿਭਾਗ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਪੁਲਸ ਵੱਲੋਂ ਹਾ*ਦਸੇ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।



















