Punjab 21 July 2025 AJ DI Awaaj
Punjab Desk : ਸਾਵਣ ਮਹੀਨੇ ਦੀ ਸ਼ਿਵਰਾਤਰੀ 23 ਜੁਲਾਈ ਨੂੰ ਮਨਾਈ ਜਾ ਰਹੀ ਹੈ, ਜਿਸਦਾ ਸਨਾਤਨ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਭਗਤ ਇਸ ਦਿਨ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੀ ਸ਼ਰਧਾ ਨਾਲ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ, ਤਾਂ ਜੋ ਉਨ੍ਹਾਂ ਦੀਆਂ ਮਨੋਰਥ ਪੂਰੇ ਹੋਣ।
ਸਾਵਣ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚਤੁਰਦਸ਼ੀ ਤਿਥੀ 23 ਜੁਲਾਈ ਨੂੰ ਸਵੇਰੇ 4:39 ਵਜੇ ਸ਼ੁਰੂ ਹੋਵੇਗੀ ਅਤੇ 24 ਜੁਲਾਈ ਨੂੰ ਸਵੇਰੇ 2:28 ਵਜੇ ਤੱਕ ਚਲੇਗੀ। ਇਸ ਅਧਾਰ ‘ਤੇ, ਸਾਵਣ ਦੀ ਸ਼ਿਵਰਾਤਰੀ 23 ਜੁਲਾਈ ਨੂੰ ਮਨਾਈ ਜਾਵੇਗੀ।
ਹੁਣ ਸਵਾਲ ਇਹ ਉਠਦਾ ਹੈ ਕਿ ਕੀ ਇਸ ਮੌਕੇ ‘ਤੇ ਸਕੂਲ-ਕਾਲਜਾਂ ਵਿੱਚ ਛੁੱਟੀ ਰਹੇਗੀ? ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ 16 ਤੋਂ 23 ਜੁਲਾਈ ਤੱਕ ਛੁੱਟੀਆਂ ਐਲਾਨੀਆਂ ਜਾ ਚੁੱਕੀਆਂ ਹਨ।
ਪਰ ਪੰਜਾਬ ਸਬੰਧੀ ਹੁਣ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਂ ਬਿਆਨ ਜਾਰੀ ਨਹੀਂ ਹੋਇਆ। ਇਸ ਕਰਕੇ ਪੰਜਾਬ ਵਿੱਚ 23 ਜੁਲਾਈ ਨੂੰ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਆਮ ਦਿਨਾਂ ਵਾਂਗ ਖੁਲ੍ਹੇ ਰਹਿਣਗੇ।
