Jalandhar ’ਚ ਬੰਬ ਧਮਕੀ ਤੋਂ ਬਾਅਦ ਕਈ ਸਕੂਲ ਖਾਲੀ

53

Jalandhar 07 May 2026 AJ DI Awaaj

Punjab Desk :  ਕਈ ਸਕੂਲਾਂ ਵਿੱਚ ਧਮਕੀਭਰੀਆਂ ਈ-ਮੇਲਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸੁਰੱਖਿਆ ਕਾਰਨਾਂ ਕਰਕੇ Border Security Force ਨਾਲ ਸੰਬੰਧਿਤ ਇੱਕ ਸਕੂਲ ਸਮੇਤ ਕਈ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਕੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ। ਇਹ ਸਕੂਲ ਉਸੇ ਬੀਐੱਸਐੱਫ ਹੈੱਡਕੁਆਰਟਰ ਅੰਦਰ ਚੱਲਦਾ ਹੈ, ਜਿਸ ਦੇ ਬਾਹਰ ਮੰਗਲਵਾਰ ਰਾਤ ਇੱਕ ਐਕਟਿਵਾ ਵਿੱਚ ਧ*ਮਾਕਾ ਹੋਇਆ ਸੀ।

ਪੁਲਸ ਅਧਿਕਾਰੀ ਆਕਰਸ਼ੀ ਜੈਨ ਨੇ ਦੱਸਿਆ ਕਿ ਸ਼ਹਿਰ ਦੇ ਕਰੀਬ ਪੰਜ ਸਕੂਲਾਂ ਨੂੰ ਧ*ਮਕੀਭਰੀਆਂ ਈ-ਮੇਲਾਂ ਮਿਲੀਆਂ ਹਨ। ਪੁਲਸ ਵੱਲੋਂ ਸਾਰੇ ਸਕੂਲਾਂ ਵਿੱਚ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਹੁਣ ਤੱਕ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।

ਸਕੂਲ ਪ੍ਰਿੰਸੀਪਲ ਰੰਜਨਾ ਡੋਗਰਾ ਮੁਤਾਬਕ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਇੱਕ ਘੰਟਾ ਪਹਿਲਾਂ ਛੁੱਟੀ ਦੇਣ ਦੇ ਨਿਰਦੇਸ਼ ਮਿਲੇ ਸਨ। ਅਗਲੇ ਦਿਨ ਦੀ ਸਥਿਤੀ ਬਾਰੇ ਮਾਪਿਆਂ ਨੂੰ ਸਕੂਲ ਗਰੁੱਪਾਂ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ APJ School ਨੂੰ ਵੀ ਬੰ*ਬ ਧ*ਮਾਕੇ ਦੀ ਧਮਕੀ ਵਾਲੀ ਈ-ਮੇਲ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਖਾਲੀ ਕਰਵਾ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।