ਇਜ਼ਰਾਈਲੀ ਫੌਜ ਦੀ ਸੀਨੀਅਰ ਵਕੀਲ ਸਮੁੰਦਰ ਕੰਢੇ ਹੋਈ ਗ੍ਰਿਫ਼ਤਾਰ, ਜਾਣੋ ਕਿਹੜੇ ਕਾਰਨ ਕਰਕੇ ਭੇਜੀ ਗਈ ਜੇਲ੍ਹ?

8

4November 2025 Aj Di Awaaj

International Desk ਜੋ ਕਦੇ ਇਜ਼ਰਾਈਲੀ ਫੌਜ ਦੀ ਸਭ ਤੋਂ ਉੱਚੀ ਅਹੁਦੇਦਾਰ ਵਕੀਲ ਰਹੀ ਸੀ, ਮੇਜਰ ਜਨਰਲ ਯਿਫਤ ਤੋਮਰ-ਯੇਰੂਸ਼ਲਮੀ ਹੁਣ ਜੇਲ੍ਹ ਵਿੱਚ ਹੈ। ਉਸ ‘ਤੇ ਇੱਕ ਅਜਿਹਾ ਘੁਟਾਲਾ ਕਰਨ ਦਾ ਦੋਸ਼ ਲਗਿਆ ਹੈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਹੈ। ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਯਿਫਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।

ਯਿਫਤ ‘ਤੇ ਦੋਸ਼ ਹੈ ਕਿ ਉਸਨੇ ਪਿਛਲੇ ਸਾਲ ਇਜ਼ਰਾਈਲੀ ਫੌਜ ਨਾਲ ਸਬੰਧਤ ਇੱਕ ਸੰਵੇਦਨਸ਼ੀਲ ਵੀਡੀਓ ਲੀਕ ਹੋਣ ਦਿੱਤੀ ਸੀ। ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਫਲਸਤੀਨੀ ਕੈਦੀਆਂ ਨਾਲ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ। ਇਸ ਘੁਟਾਲੇ ਤੋਂ ਬਾਅਦ ਯਿਫਤ ਨੇ ਅਹੁਦਾ ਛੱਡ ਦਿੱਤਾ ਅਤੇ ਗਾਇਬ ਹੋ ਗਈ।

ਪਰਿਵਾਰ ਲਈ ਛੱਡਿਆ ਗੁਪਤ ਨੋਟ

ਯਿਫਤ ਦੀ ਕਾਰ ਸਮੁੰਦਰ ਕੰਢੇ ਖੜ੍ਹੀ ਮਿਲੀ, ਜਿਸ ਕਰਕੇ ਸਭ ਨੂੰ ਲੱਗਾ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ, ਪਰ ਉਹ ਅਸਲ ਵਿੱਚ ਜ਼ਿੰਦਾ ਸੀ। ਸਮੁੰਦਰ ਤੇ ਜਾਣ ਤੋਂ ਪਹਿਲਾਂ ਉਸਨੇ ਆਪਣੇ ਪਰਿਵਾਰ ਲਈ ਇੱਕ ਗੁਪਤ ਚਿੱਠੀ ਛੱਡੀ ਸੀ। ਬਾਅਦ ਵਿੱਚ ਉਸਨੇ ਸਮੁੰਦਰ ਕੰਢੇ ਹੀ ਆਪਣੇ ਆਪ ਨੂੰ ਲੁਕਾ ਲਿਆ, ਪਰ ਸਖ਼ਤ ਤਲਾਸ਼ੀ ਮੁਹਿੰਮ ਅਤੇ ਇੱਕ ਫੌਜੀ ਡਰੋਨ ਦੀ ਮਦਦ ਨਾਲ ਉਸਨੂੰ ਆਖ਼ਿਰਕਾਰ ਲੱਭ ਲਿਆ ਗਿਆ।