ਸਪੋਰਟਸ ਵਿੰਗਾਂ ਲਈ ਸਿਲੈਕਸ਼ਨ ਟਰਾਇਲ 9 ਅਤੇ 11 ਅਪ੍ਰੈਲ ਨੂੰ

1

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਜਿ਼ਲ੍ਹਾ ਖੇਡ ਅਫ਼ਸਰ
ਮਾਨਸਾ, 05 ਅਪ੍ਰੈਲ 2025 ਅੱਜ ਦੀ ਆਵਾਜ਼
ਖੇਡ ਵਿਭਾਗ ਵੱਲੋ ਸਾਲ 2025—26 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲ ਡੇ—ਸਕਾਲਰ ਵਿੱਚ ਖਿਡਾਰੀਆਂ/ਖਿਡਾਰਣਾਂ ਨੂੰ ਦਾਖਲ ਕਰਨ ਲਈ ਸਿਲੈਕਸਨ ਟਰਾਇਲ (ਉਮਰ ਵਰਗ ਅੰਡਰ—14,17,19) ਅਥਲੈਟਿਕਸ, ਫੁੱਟਬਾਲ, ਜੂਡੋ, ਕੁਸ਼ਤੀ, ਹੈਂਡਬਾਲ, ਕਬੱਡੀ ਨੈਸ਼ਨਲ ਅਤੇ ਕਬੱਡੀ ਸਰਕਲ ਸਟਾਇਲ, ਬਾਸਕਿਟਬਾਲ, ਫੈਨਸਿੰਗ, ਵਾਲੀਬਾਲ, ਨੈੱਟਬਾਲ, ਸੂਟਿੰਗ, ਆਰਚਰੀ ਅਤੇ ਬਾਕਸਿੰਗ ਗੇਮਾਂ ਅਤੇ ਰੈਜੀਡੈਂਸਲ ਵਿੱਚ ਕੁਸ਼ਤੀ ਅਤੇ ਫੁੱਟਬਾਲ ਗੇਮਾਂ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਿ਼ਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱੱਸਿਆ ਕਿ  09 ਅਪ੍ਰੈਲ ਨੂੰ ਲੜਕੇ ਅਤੇ 11 ਅਪ੍ਰੈਲ 2025 ਨੂੰ ਲੜਕੀਆਂ ਦੇ ਟਰਾਇਲ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਸਪੋਰਟਸ ਵਿੰਗਾਂ ਵਿੱਚ ਦਾਖਲੇ ਲਈ ਟਰਾਇਲ ਦੇਣ ਲਈ ਖਿਡਾਰੀ/ਖਿਡਾਰਣ ਦਾ ਜਨਮ ਅੰਡਰ—14 ਲਈ 1—1—2012, ਅੰਡਰ—17 ਲਈ 1—1—2009 ਅਤੇ ਅੰਡਰ—19 ਲਈ 1—1—2007 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ ਤੇ ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਖਿਡਾਰੀ ਵੱਲੋ ਜਿ਼ਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋ ਕੋਈ ਇੱਕ ਪੁਜੀਸਨ ਪ੍ਰਾਪਤ ਕੀਤੀ ਹੋਵੇ ਜਾਂ ਰਾਸਟਰੀ ਪੱਧਰ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਇਸ ਤੋੋ ਇਲਾਵਾ ਟਰਾਇਲ ਦੇ ਆਧਾਰ *ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।ਯੋਗ ਖਿਡਾਰੀ ਉਪਰੋਕਤ ਦਰਸਾਈਆ ਮਿਤੀਆਂ ਨੂੰ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਜਿ਼ਲ੍ਹਾ ਖੇਡ ਅਫਸਰ ਮਾਨਸਾ ਨੂੰ ਰਿਪੋਰਟ ਕਰਨ।ਦਾਖਲਾ ਫਾਰਮ ਨਿਰਧਾਰਤ ਮਿਤੀ ਜਾਂ ਇਸ ਤੋ ਪਹਿਲਾਂ ਟਰਾਇਲ ਸਥਾਨ ਉੱਤੇ ਜਿਲਾ ਖੇਡ ਦਫਤਰ ਮਾਨਸਾ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ।
ਜਿ਼ਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ਰੈਜ਼ੀਡੈਂਸੀਅਲ ਖਿਡਾਰੀਆਂ ਨੂੰ 225/— ਰੁਪਏ ਅਤੇ ਡੇ ਸਕਾਲਰ ਖਿਡਾਰੀਆਂ ਨੂੰ 125/— ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲ ਦੇਣ ਵਾਲੇ ਖਿਡਾਰੀ ਆਪਣਾ ਜਨਮ ਸਰਟੀਫਿਕੇਟ, ਆਧਾਰ ਕਾਰਡ  ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆ ਫੋਟੋਕਾਪੀਆ ਸਮੇਤ 2 ਤਾਜਾ ਪਾਸਪੋਰਟ ਸਾਇਜ ਫੋਟੋਆਂ ਲੈ ਕੇ ਆਉਣ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਣਾਂ ਨੂੰ ਵਿਭਾਗ ਵੱਲੋ ਕੋਈ ਟੀਏ ਜਾਂ ਡੀਏ ਨਹੀ ਦਿੱਤਾ ਜਾਵੇਗਾ।ਇਹਨਾ ਟਰਾਇਲਾਂ ਦੇ ਸਥਾਨ ਵਿੱਚ ਕਿਸੇ ਕਿਸਮ ਦੀ ਤਬਦੀਲੀ ਜਾਂ ਟਰਾਇਲਾਂ ਸਬੰਧੀ ਕੋੋਈ ਹੋੋਰ ਜਾਣਕਾਰੀ ਲਈ ਦਫਤਰ ਜਿ਼ਲ੍ਹਾ ਖੇਡ ਅਫਸਰ ਮਾਨਸਾ (ਲੈਂਡਲਾਈਨ ਨੰ: 01652—232631) ਨਾਲ ਸੰਪਰਕ ਕੀਤਾ ਜਾ ਸਕਦਾ ਹੈ।