ਸ੍ਰੀ ਅਨੰਦਪੁਰ ਸਾਹਿਬ 30 ਜੁਲਾਈ 2026 AJ DI Awaaj
Punjab Desk : ਅਜ਼ਾਦੀ ਦਿਹਾੜੇ ਦਾ ਸਮਾਰੋਹ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿੱਚ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਮਾਰੋਹ ਵਿਚ 15 ਅਗਸਤ ਨੂੰ ਮੁੱਖ ਮਹਿਮਾਨ ਸਟੇਡੀਅਮ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਂਡ ਦਾ ਨਿਰੀਖਣ ਕਰਨਗੇ।
ਅੱਜ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਚ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਚੋਣ ਲਈ ਵੱਖ-ਵੱਖ ਸਕੂਲਾ ਦੇ ਵਿਦਿਆਰਥੀਆਂ ਨੇ ਆਪਣੀਆ ਪੇਸ਼ਕਾਰੀਆ ਦਿੱਤੀਆ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਲਈ ਬਣਾਈ ਕਮੇਟੀ ਦੇ ਮੈਂਬਰ ਸਹਿਬਾਨ ਨੇ ਦੱਸਿਆ ਕਿ ਇਸ ਸਮਾਰੋਹ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਂਇਆ ਜਾਵੇਗਾ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੀ ਚੋਣ ਕਰਨ ਲਈ ਬਣਾਈ ਕਮੇਟੀ ਪ੍ਰਿੰ.ਸੁਖਪਾਲ ਕੌਰ ਵਾਲੀਆ, ਅਜੇ ਬੈਂਸ, ਰਣਜੀਤ ਸਿੰਘ, ਸੀਮਾ ਜੱਸਲ ਮੈਬਰਾ ਨੇ ਪੇਸ਼ਕਾਰੀਆਂ ਨੂੰ ਬੜੇ ਗਹੁ ਨਾਲ ਦੇਖਿਆ। ਉਨ੍ਹਾਂ ਕਿਹਾ ਕਿ ਅਸੀ ਆਪਣੀ ਸੰਸਕ੍ਰਿਤੀ, ਸੱਭਿਆਚਾਰ ਨੂੰ ਵੀ ਯਾਦ ਰੱਖਣਾਂ ਹੈ, ਉਨ੍ਹਾਂ ਦੇਸ਼ ਭਗਤਾ ਨੂੰ ਵੀ ਯਾਦ ਕਰਦੇ ਰਹਿਣਾ ਹੈ, ਜਿਨ੍ਹਾਂ ਦੀ ਬਦੋਲਤ ਸਾਨੂੰ ਇਹ ਅਜ਼ਾਦੀ ਮਿਲੀ ਹੈ। ਮਾਰਚ ਪਾਸਟ ਵਿਚ ਐਨ.ਸੀ.ਸੀ ਕੈਡਿਟ ਉਤਸ਼ਾਹ ਨਾਲ ਭਾਗ ਲੈ ਰਹੇ ਹਨ, ਪੀ.ਟੀ.ਸ਼ੋਅ ਅਤੇ ਹੋਰ ਕਈ ਦੇਸ਼ ਭਗਤੀ ਨੂੰ ਦਰਸਾਉਦੀਆਂ ਗਤੀਵਿਧੀਆਂ ਵੀ ਸਮਾਰੋਹ ਦਾ ਆਕਰਸ਼ਨ ਹੋਣਗੀਆਂ। ਉਨ੍ਹਾਂ ਸਕੂਲਾ ਦੇ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਕਿਹਾ ਕਿ ਉਹ ਇਸ ਪ੍ਰੋਗਰਾਮ ਵਿਚ ਹੋਰ ਉਤਸ਼ਾਹ ਭਰਨ, ਇਹ ਸਾਡਾ ਸਭ ਤੋ ਵੱਡਾ ਤਿਉਹਾਰ ਹੈ, ਜੋ ਸਭ ਨੇ ਰਲ ਮਿਲ ਕੇ ਮਨਾਉਣਾ ਹੈ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।



















