05 ਦਸੰਬਰ, 2025 ਅਜ ਦੀ ਆਵਾਜ਼
National Desk: ਸੌਰਭ ਰਾਜਪੂਤ ਕਤਲ ਮਾਮਲੇ ਵਿੱਚ ਕਾਰਵਾਈ ਤੇਜ਼ ਹੋ ਗਈ ਹੈ। ਵੀਰਵਾਰ ਨੂੰ ਐੱਸਐੱਸਆਈ ਕਰਮਵੀਰ ਦੀ ਗਵਾਹੀ ਪੂਰੀ ਹੋਈ, ਜਦਕਿ 9 ਦਸੰਬਰ ਨੂੰ ਇੰਸਪੈਕਟਰ ਦੇ ਬਿਆਨ ਦਰਜ ਕੀਤੇ ਜਾਣਗੇ। ਇਸ ਤੋਂ ਬਾਅਦ ਕੇਸ ਵਿੱਚ ਚਾਰਜ ਤੈਅ ਹੋਣਗੇ। ਇਸ ਵਿਚਕਾਰ, ਧੀ ਦੇ ਜਨਮ ਤੋਂ ਬਾਅਦ ਮੁਲਜ਼ਮ ਮੁਸਕਾਨ ਨੇ ਜ਼ਮਾਨਤ ਲਈ ਵਕੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸਨੇ ਤਰਕ ਦਿੱਤਾ ਕਿ ਜ਼ਮਾਨਤ ਮਿਲੀ ਵੀ ਤਾਂ ਪਰਿਵਾਰ ਨੇ ਨਾਤਾ ਤੋੜ ਲਿਆ ਹੈ, ਇਸ ਲਈ ਬਾਹਰ ਰਹਿਣ ਲਈ ਕੋਈ ਥਾਂ ਨਹੀਂ।
ਕੇਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ 3 ਮਾਰਚ ਨੂੰ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਸੌਰਭ ਦੀ ਹੱ/ਤਿਆ ਕੀਤੀ ਅਤੇ ਲਾ/ਸ਼ ਨੂੰ ਨੀਲੇ ਡਰੰਮ ਵਿੱਚ ਭਰ ਕੇ ਸੀਮੈਂਟ ਨਾਲ ਜਮਾ ਦਿੱਤਾ। ਇਸ ਤੋਂ ਬਾਅਦ ਦੋਵੇਂ ਹਿਮਾਚਲ ਘੁੰਮਣ ਚਲੇ ਗਏ ਸਨ। 17 ਮਾਰਚ ਨੂੰ ਉਹ ਵਾਪਸ ਪਰਤੇ ਤੇ 18 ਮਾਰਚ ਨੂੰ ਮਾਮਲਾ ਖੁਲ੍ਹ ਗਿਆ। ਪੁਲਿਸ ਨੇ ਦੋਵੇਂ ਨੂੰ ਗ੍ਰਿਫ਼ਤਾਰ ਕਰ ਲਿਆ।
ਟ੍ਰਾਇਲ ਦੌਰਾਨ ਹੁਣ ਤੱਕ 36 ਗਵਾਹੀ ਦਰਜ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸੌਰਭ ਦਾ ਪਰਿਵਾਰ, ਡਰੰਮ ਵਿਕਰੇਤਾ, ਦਵਾਈ ਸਟੋਰ ਮਾਲਕ, ਪੋਸਟਮਾਰਟਮ ਟੀਮ ਅਤੇ ਕੈਬ ਡਰਾਈਵਰ ਸ਼ਾਮਲ ਹਨ। ਮੁਸਕਾਨ ਦੇ ਮਾਂ-ਪਿਉ ਨੇ ਆਪਣੇ ਘਰ ‘ਮਕਾਨ ਬਿਕਾਊ ਹੈ’ ਦੇ ਪੋਸਟਰ ਵੀ ਲਗਾ ਦਿੱਤੇ ਹਨ, ਕਿਉਂਕਿ ਮਾਮਲੇ ਤੋਂ ਬਾਅਦ ਪਰਿਵਾਰ ਸਮਾਜਕ ਅਤੇ ਆਰਥਿਕ ਤੌਰ ‘ਤੇ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ।
ਦੂਜੇ ਪਾਸੇ, ਜੇਲ੍ਹ ਵਿੱਚ ਬੰਦ ਸਾਹਿਲ ਨੇ ਮੁਸਕਾਨ ਦੀ ਨਵਜੰਮੀ ਧੀ ਨੂੰ ਮਿਲਣ ਦੀ ਇੱਛਾ ਜਤਾਈ, ਪਰ ਜੇਲ੍ਹ ਪ੍ਰਸ਼ਾਸਨ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ। ਜੇਲ੍ਹ ਸੁਪਰਡੈਂਟ ਦੇ ਮੁਤਾਬਕ, ਮੁਸਕਾਨ ਅਤੇ ਸਾਹਿਲ ਸਿਰਫ਼ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਇੱਕ-ਦੂਜੇ ਨੂੰ ਦੇਖ ਸਕਦੇ ਹਨ। ਮੁਸਕਾਨ ਇਸ ਸਮੇਂ ਆਪਣੀ ਧੀ ਦੀ ਦੇਖਭਾਲ ਅਤੇ ਪੂਜਾ-ਪਾਠ ਵਿੱਚ ਵੱਧ ਸਮਾਂ ਬਿਤਾ ਰਹੀ ਹੈ।














