ਸੱਤਿਆ ਨਿਕੇਤਨ ਮਾਮਲਾ: ਪਤੀ-ਪਤਨੀ ਜੇ*ਲ੍ਹ, ਪੁੱਤਰ ਦਾ ਰਿ*ਮਾਂਡ

29

ਨਵੀਂ ਦਿੱਲੀ: 08 Sep 2026 AJ DI Awaaj

 

National Desk :   ਦੱਖਣੀ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਪਟਿਆਲਾ ਹਾਊਸ ਅਦਾਲਤ ਨੇ ਤਿੰਨ ਮੁਲਜ਼ਮਾਂ ਵਿੱਚੋਂ ਪਤੀ-ਪਤਨੀ ਨੂੰ ਨਿਆਂਇਕ ਹਿ*ਰਾਸਤ ਵਿੱਚ ਭੇਜ ਦਿੱਤਾ ਹੈ, ਜਦਕਿ ਉਨ੍ਹਾਂ ਦੇ ਪੁੱਤਰ ਮਹੇਸ਼ ਗੁਪਤਾ ਨੂੰ ਦੋ ਦਿਨਾਂ ਦੇ ਪੁਲਿਸ ਰਿ*ਮਾਂਡ ’ਤੇ ਭੇਜਿਆ ਗਿਆ ਹੈ।

ਦਿੱਲੀ ਪੁਲਿਸ ਮੁਤਾਬਕ ਤਿੰਨਾਂ ਨੂੰ 7 ਸਤੰਬਰ ਨੂੰ ਗ੍ਰਿ*ਫ਼ਤਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ ਇਮਾਰਤ ਹਰੀਰਾਮ ਗੁਪਤਾ ਦੇ ਨਾਮ ’ਤੇ ਦਰਜ ਸੀ, ਜਦਕਿ ਪੀਜੀ ਦਾ ਪ੍ਰਬੰਧਨ ਉਨ੍ਹਾਂ ਦਾ ਪੁੱਤਰ ਮਹੇਸ਼ ਗੁਪਤਾ ਕਰਦਾ ਸੀ। ਹਰੀਰਾਮ ਗੁਪਤਾ 81 ਸਾਲ ਅਤੇ ਉਰਮਿਲਾ ਗੁਪਤਾ 75 ਸਾਲ ਦੇ ਹਨ।

ਹਾਦਸੇ ’ਚ 7 ਮੌ*ਤਾਂ

ਸੱਤਿਆ ਨਿਕੇਤਨ ਸਥਿਤ ‘ਹੋਸਟਲ ਡੇਜ਼ ਬੁਆਏਜ਼ ਪੀਜੀ’ ਦੀ ਇਮਾਰਤ 6 ਸਤੰਬਰ ਨੂੰ ਦੁਪਹਿਰ ਕਰੀਬ 1:30 ਵਜੇ ਡਿੱਗ ਗਈ ਸੀ। ਹਾਦਸੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌ*ਤ ਹੋ ਚੁੱਕੀ ਹੈ, ਜਦਕਿ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਇਹ ਇਮਾਰਤ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਨੇੜੇ ਸਥਿਤ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਹਿੰਦੇ ਸਨ।

ਹਾਈ ਕੋਰਟ ਨੇ ਜਾਂਚ ਦੇ ਦਿੱਤੇ ਨਿਰਦੇਸ਼

ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਦਿੱਲੀ ਨਗਰ ਨਿਗਮ ਨੂੰ ਹਾ*ਦਸੇ ਦੀ ਉੱਚ ਪੱਧਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸਰਕਾਰ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਸੀ।

ਹੁਣ ਪੁਲਿਸ ਵੱਲੋਂ ਹਾਦ*ਸੇ ਦੇ ਕਾਰਨਾਂ ਅਤੇ ਇਮਾਰਤ ਦੀ ਸੁਰੱਖਿਆ ਨਾਲ ਜੁੜੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।