02 ਜਨਵਰੀ, 2026 ਅਜ ਦੀ ਆਵਾਜ਼
ਐਂਟਰਟੇਨਮੈਂਟ ਡੈਸਕ: ਨਵੇਂ ਸਾਲ 2026 ਦੀ ਸ਼ੁਰੂਆਤ ਨਾਲ ਹੀ ਫ਼ਿਲਮੀ ਦੁਨੀਆ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਾਲੀਵੁੱਡ ਦੇ ਮਸ਼ਹੂਰ ਅਤੇ ਆਸਕਰ ਜੇਤੂ ਅਦਾਕਾਰ ਟੌਮੀ ਲੀ ਜੋਨਸ ਦੀ ਬੇਟੀ ਵਿਕਟੋਰੀਆ ਜੋਨਸ ਦਾ ਦੇਹਾਂਤ ਹੋ ਗਿਆ ਹੈ। ਉਹ ਸੈਨ ਫਰਾਂਸਿਸਕੋ ਦੇ ਇੱਕ ਲਗਜ਼ਰੀ ਹੋਟਲ ਵਿੱਚ ਮ੍ਰਿ/ਤਕ ਪਾਈ ਗਈ।
ਹੋਟਲ ਦੇ ਹਾਲਵੇਅ ’ਚ ਮਿਲੀ ਲਾ/ਸ਼
ਪੁਲਿਸ ਮੁਤਾਬਕ, ਵੀਰਵਾਰ ਸਵੇਰ ਨਵੇਂ ਸਾਲ ਦੇ ਦਿਨ ਕਰੀਬ 3:14 ਵਜੇ ਸੈਨ ਫਰਾਂਸਿਸਕੋ ਦੇ ਫੇਅਰਮੋਂਟ ਹੋਟਲ ਦੇ ਹਾਲਵੇਅ ਵਿੱਚ ਇੱਕ ਔਰਤ ਦੀ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਸੈਨ ਫਰਾਂਸਿਸਕੋ ਪੁਲਿਸ ਅਤੇ ਪੈਰਾਮੈਡਿਕਸ ਮੌਕੇ ’ਤੇ ਪਹੁੰਚੇ, ਜਿੱਥੇ ਔਰਤ ਨੂੰ ਮ੍ਰਿ/ਤਕ ਘੋਸ਼ਿਤ ਕਰ ਦਿੱਤਾ ਗਿਆ।
ਬਾਅਦ ਵਿੱਚ ਮ੍ਰਿਤਕ ਦੀ ਪਛਾਣ 34 ਸਾਲਾ ਵਿਕਟੋਰੀਆ ਜੋਨਸ ਵਜੋਂ ਹੋਈ, ਜੋ ਪ੍ਰਸਿੱਧ ਅਦਾਕਾਰ ਟੌਮੀ ਲੀ ਜੋਨਸ ਦੀ ਬੇਟੀ ਸੀ।
ਮੌ/ਤ ਦੀ ਵਜ੍ਹਾ ’ਤੇ ਅਜੇ ਸਸਪੈਂਸ
ਫਿਲਹਾਲ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਸਾਜ਼ਿਸ਼ ਜਾਂ ਜ਼ਬਰਦਸਤੀ ਦੇ ਨਿਸ਼ਾਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਵਿਕਟੋਰੀਆ ਦੀ ਮੌ/ਤ ਕਿਵੇਂ ਹੋਈ, ਇਸ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਕੁਝ ਮੀਡੀਆ ਰਿਪੋਰਟਾਂ ਵਿੱਚ ਖੁ/ਦਕੁਸ਼ੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮਾਮਲੇ ਦੀ ਜਾਂਚ ਜਾਰੀ ਹੈ।
ਕੌਣ ਸੀ ਵਿਕਟੋਰੀਆ ਜੋਨਸ?
ਵਿਕਟੋਰੀਆ ਜੋਨਸ, ਹਾਲੀਵੁੱਡ ਅਦਾਕਾਰ ਟੌਮੀ ਲੀ ਜੋਨਸ ਦੀ ਬੇਟੀ ਸੀ। ਉਹ ਇੱਕ ਵਾਰ ਆਪਣੇ ਪਿਤਾ ਦੀ ਫ਼ਿਲਮ ‘ਮੈਨ ਇਨ ਬਲੈਕ 2’ ਵਿੱਚ ਨਜ਼ਰ ਆ ਚੁੱਕੀ ਸੀ, ਪਰ ਆਮ ਤੌਰ ’ਤੇ ਉਹ ਲਾਈਮਲਾਈਟ ਤੋਂ ਦੂਰ ਰਹਿੰਦੀ ਸੀ। ਉਸ ਦੀ ਉਮਰ 34 ਸਾਲ ਸੀ।
ਟੌਮੀ ਲੀ ਜੋਨਸ ਦਾ ਫ਼ਿਲਮੀ ਕਰੀਅਰ
79 ਸਾਲਾ ਟੌਮੀ ਲੀ ਜੋਨਸ ਹਾਲੀਵੁੱਡ ਦੇ ਪ੍ਰਸਿੱਧ ਅਦਾਕਾਰਾਂ ਵਿੱਚ ਸ਼ੁਮਾਰ ਹਨ। ਉਹ ‘ਮੈਨ ਇਨ ਬਲੈਕ’ ਫ੍ਰੈਂਚਾਈਜ਼ੀ, ‘ਅੰਡਰ ਸੀਜ’, ‘ਨੈਚੁਰਲ ਬੋਰਨ ਕਿਲਰਜ਼’, ‘ਦ ਕਲਾਇੰਟ’ ਅਤੇ ‘ਬੈਟਮੈਨ ਫਾਰਐਵਰ’ ਵਰਗੀਆਂ ਕਈ ਯਾਦਗਾਰ ਫ਼ਿਲਮਾਂ ਵਿੱਚ ਅਭਿਨੈ ਕਰ ਚੁੱਕੇ ਹਨ।














