ਵੇਲੋਰ:11 Sep 2026 , AJ DI Awaaj
National Desk : ਤਾਮਿਲਨਾਡੂ-ਆਂਧਰਾ ਪ੍ਰਦੇਸ਼ ਸਰਹੱਦ ਨੇੜੇ ਵੇਲੋਰ ਜ਼ਿਲ੍ਹੇ ਦੇ ਮੰਥੀਕ੍ਰਿਸ਼ਨਪੁਰਮ ਪਿੰਡ ਵਿੱਚ ਇੱਕ ਨਿਰਮਾਣ ਅਧੀਨ ਚਰਚ ਦੀ ਛੱਤ ਦਾ ਢਾਂਚਾ ਅਚਾਨਕ ਡਿੱਗਣ ਕਾਰਨ ਵੱਡਾ ਹਾ*ਦਸਾ ਵਾਪਰਿਆ। ਹਾ*ਦਸੇ ਵਿੱਚ ਇੱਕ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌ*ਤ ਹੋ ਗਈ, ਜਦਕਿ 11 ਹੋਰ ਜ਼*ਖਮੀ ਹੋਏ ਹਨ।
ਜਾਣਕਾਰੀ ਮੁਤਾਬਕ ਚਰਚ ਦੀ ਛੱਤ ’ਤੇ 30 ਤੋਂ ਵੱਧ ਮਜ਼ਦੂਰ ਕੰਕਰੀਟ ਪਾਉਣ ਦਾ ਕੰਮ ਕਰ ਰਹੇ ਸਨ। ਇਸੇ ਦੌਰਾਨ ਸਕੈਫੋਲਡਿੰਗ ਅਚਾਨਕ ਢਹਿ ਗਈ ਅਤੇ ਕੰਕਰੀਟ ਤੇ ਨਿਰਮਾਣ ਸਮੱਗਰੀ ਮਜ਼ਦੂਰਾਂ ਉੱਤੇ ਆ ਡਿੱਗੀ। ਕਈ ਲੋਕ ਮਲਬੇ ਹੇਠਾਂ ਫਸ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਵੇਲੋਰ, ਕਟਪਾਡੀ ਅਤੇ ਚਿਤੂਰ ਤੋਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਕੁਝ ਜ਼*ਖਮੀਆਂ ਦਾ ਵੇਲੋਰ ਸਰਕਾਰੀ ਹਸਪਤਾਲ ਅਤੇ ਸੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪਿਉ-ਪੁੱਤ ਸਮੇਤ ਤਿੰਨ ਦੀ ਮੌ*ਤ
ਹਾ*ਦਸੇ ਵਿੱਚ ਮ*ਰਨ ਵਾਲਿਆਂ ਦੀ ਪਛਾਣ ਇਮੈਨੁਅਲ, ਸੈਮੂਅਲ ਅਤੇ ਜੌਨ ਵਜੋਂ ਹੋਈ ਹੈ। ਜੌਨ ਅਤੇ ਉਸ ਦਾ ਪੁੱਤਰ ਇਮੈਨੁਅਲ ਬੈਂਗਲੁਰੂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜੌਨ ਚਰਚ ਦੇ ਸੈਂਟਰਿੰਗ ਕੰਮ ਦਾ ਠੇਕੇਦਾਰ ਸੀ, ਜਦਕਿ ਇਮੈਨੁਅਲ ਉਸ ਨਾਲ ਕੰਮ ਕਰ ਰਿਹਾ ਸੀ। ਤੀਜੇ ਮ੍ਰਿ*ਤਕ ਸੈਮੂਅਲ ਦੇ ਕਰਮਚਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਮਲਬੇ ਵਿੱਚ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਅਰਾਕੋਣਮ ਤੋਂ NDRF ਦੀ ਟੀਮ ਵੀ ਬੁਲਾਈ ਗਈ। ਬਚਾਅ ਕਾਰਜ ਲਈ ਸੁੰਘਣ ਵਾਲੇ ਕੁੱਤਿਆਂ ਦੀ ਵੀ ਮਦਦ ਲਈ ਗਈ।
ਹਾਦਸੇ ਦੀ ਜਾਂਚ ਲਈ ਬਣੇਗੀ ਕਮੇਟੀ
ਵੇਲੋਰ ਦੀ ਜ਼ਿਲ੍ਹਾ ਕੁਲੈਕਟਰ ਲੀਲਾ ਐਲੇਕਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਸੀਨੀਅਰ ਪੁਲਿਸ ਅਧਿਕਾਰੀ ਅਤੇ ਕਟਪਾਡੀ ਵਿਧਾਇਕ ਵੀ ਮੌਜੂਦ ਸਨ।
ਕੁਲੈਕਟਰ ਨੇ ਦੱਸਿਆ ਕਿ ਹਾ*ਦਸੇ ਦੇ ਕਾਰਨਾਂ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਚਰਚ ਦੇ ਨਿਰਮਾਣ ਲਈ ਲੋੜੀਂਦੀਆਂ ਮਨਜ਼ੂਰੀਆਂ ਲਈਆਂ ਗਈਆਂ ਸਨ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।
ਪੁਲਿਸ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਮੁਤਾਬਕ ਮ੍ਰਿ*ਤਕਾਂ ਅਤੇ ਜ਼*ਖਮੀਆਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਦੇਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਮਲਬਾ ਪੂਰੀ ਤਰ੍ਹਾਂ ਹਟਾਏ ਜਾਣ ਤੱਕ ਬਚਾਅ ਅਤੇ ਤਲਾਸ਼ੀ ਮੁਹਿੰਮ ਜਾਰੀ ਰਹੇਗੀ।



















