ਸਰਦੂਲਗੜ੍ਹ/ਮਾਨਸਾ, 06 ਅਕਤੂਬਰ 2025 AJ Di Awaaj
Punjab Desk : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਆਪਣੇ ਹਲਕੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਸਰਦੂਲਗੜ੍ਹ ਸ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕੇ ਦੀਆਂ 8 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਉਹ ਧੰਨਵਾਦੀ ਹਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਚੇਅਰਮੈਨ ਮੰਡੀਕਰਨ ਬੋਰਡ ਪੰਜਾਬ ਸ. ਹਰਚੰਦ ਸਿੰਘ ਬਰਸਟ ਦੇ ਜਿਨ੍ਹਾਂ ਨੇ ਸੂਬੇ ਭਰ ਦੀਆਂ 19 ਹਜ਼ਾਰ ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜ੍ਹਕਾਂ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਅਧੀਨ ਸ਼ਲਾਘਾਯੋਗ ਕਾਰਜ ਕੀਤਾ ਹੈ।
ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਪਿੰਡ ਤਲਵੰਡੀ ਅਕਲੀਆ ਦੀ ਫਿਰਨੀ 46.45 ਲੱਖ ਰੁਪਏ, ਪਿੰਡ ਬਹਿਣੀਵਾਲ ਤੋਂ ਚਹਿਲਾਵਾਲੀ ਤੋਂ ਕਮਾਲੂ ਸਵੈਚ 115.2 ਲੱਖ, ਜੌੜਕੀਆਂ ਤੋਂ ਨੰਗਲਾ 43.52 ਲੱਖ, ਰਾਮਾਨੰਦੀ ਤੋਂ ਭਲਾਈਕੇ ਤੋਂ ਜਟਾਣਾ ਖੁਰਦ ਤੋਂ ਘੁੱਦੂਵਾਲਾ ਅਤੇ ਫਿਰਨੀ ਭਲਾਈਕੇ 211.17 ਲੱਖ, ਝੰਡਾ ਕਲਾਂ ਤੋਂ ਨਾਹਰਾਂ 97.63 ਲੱਖ, ਝੰਡਾ ਕਲਾਂ ਤੋਂ ਰੋੜਕੀ 93.16 ਲੱਖ, ਝੰਡਾ ਕਲਾਂ ਤੋਂ ਭਰੋਖਾ (ਹਰਿਆਣਾ ਬਾਰਡਰ ਤੱਕ) 86.92 ਲੱਖ, ਸਰਦੂਲਗੜ੍ਹ ਸਿਰਸਾ ਰੋਡ ਤੋਂ ਝੰਡਾ ਕਲਾਂ ਅਤੇ ਫਿਰਨੀ ਝੰਡਾ ਕਲਾਂ 117.25 ਲੱਖ ਰੁਪਏ ਦੀ ਲਾਗਤ ਨਾਲ ਬਣਾਈਆ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਸੜਕਾਂ ਦੇ ਵਿਕਾਸ ਕਾਰਜ ਵੀ ਆਉਣ ਵਾਲੇ ਦਿਨਾਂ ਵਿਚ ਕਰਵਾਏ ਜਾਣਗੇ।
ਇਸ ਮੌਕੇ ਐਸ.ਈ ਵਿਪਨ ਖੰਨਾ,ਐਸ.ਡੀ.ਓ ਚਮਕੌਰ ਸਿੰਘ ਤੇ ਐਸ.ਡੀ.ਓ ਅਮਨਵੀਰ ਸਿੰਘ, ਸਬੰਧਤ ਜੇ.ਈ , ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ, ਪਿੰਡਾਂ ਦੇ ਸਰਪੰਚ ਸਾਹਿਬਾਨ, ਸਮੂਹ ਪੰਚਾਇਤਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ, ਪਿੰਡਾਂ ਦੇ ਅਹੁਦੇਦਾਰ ਮੌਜੂਦ ਸਨ।
