ਰਾਸ਼ਨ ਕਾਰਡ: 1 ਜਨਵਰੀ ਤੋਂ ਇਹਨਾਂ ਲੋਕਾਂ ਨੂੰ ਰਾਸ਼ਨ ਨਹੀਂ ਮਿਲੇਗਾ, 7 ਸਕੀਮਾਂ ਤੋਂ ਵੀ ਹੋ ਜਾਵੋਗੇ ਵਾਂਝੇ; ਅੱਜ ਹੀ ਪੂਰਾ ਕਰੋ ਇਹ ਕੰਮ

15

26 ਦਸੰਬਰ, 2025 ਅਜ ਦੀ ਆਵਾਜ਼

Business Desk:  ਰਾਸ਼ਨ ਲਾਭਪਾਤਰੀਆਂ ਲਈ ਜ਼ਰੂਰੀ ਸੂਚਨਾ ਹੈ। ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ 31 ਦਸੰਬਰ 2025 ਤੋਂ ਪਹਿਲਾਂ ਆਪਣਾ ਈ-ਕੇਵਾਈਸੀ (e-KYC) ਕਰਵਾਉਣਾ ਲਾਜ਼ਮੀ ਹੈ। ਜੇ ਇਹ ਕੰਮ ਸਮੇਂ ਸਿਰ ਨਾ ਕੀਤਾ ਗਿਆ, ਤਾਂ 1 ਜਨਵਰੀ 2026 ਤੋਂ ਰਾਸ਼ਨ ਰੁਕ ਸਕਦਾ ਹੈ ਅਤੇ ਰਾਸ਼ਨ ਕਾਰਡ ਨਾਲ ਜੁੜੀਆਂ 7 ਵੱਖ-ਵੱਖ ਸਕੀਮਾਂ ਦਾ ਫਾਇਦਾ ਵੀ ਨਹੀਂ ਮਿਲੇਗਾ।

ਘਰ ਬੈਠੇ ਕਿਵੇਂ ਕਰੀਏ ਰਾਸ਼ਨ ਕਾਰਡ ਦਾ e-KYC:

  1. ਐਪ ਡਾਊਨਲੋਡ ਕਰੋ: ‘Mera KYC’ ਅਤੇ ‘Aadhaar FaceRD’ ਐਪ ਡਾਊਨਲੋਡ ਕਰੋ।

  2. ਲੋਕੇਸ਼ਨ ਦਰਜ ਕਰੋ: ਐਪ ਖੋਲ੍ਹ ਕੇ ਆਪਣੀ ਲੋਕੇਸ਼ਨ ਸੈੱਟ ਕਰੋ।

  3. ਆਧਾਰ ਜਾਣਕਾਰੀ ਭਰੋ: ਆਪਣਾ ਆਧਾਰ ਨੰਬਰ, ਕੈਪਚਾ ਕੋਡ ਅਤੇ ਮਿਲਿਆ ਹੋਇਆ OTP ਦਰਜ ਕਰੋ।

  4. face-e-kyc ਚੁਣੋ: ਸਕਰੀਨ ‘ਤੇ ਦਿੱਤੇ ਜਾਣਕਾਰੀ ਵਿਚੋਂ face-e-kyc ਵਿਕਲਪ ਚੁਣੋ।

  5. ਫੋਟੋ ਸਬਮਿਟ ਕਰੋ: ਕੈਮਰਾ ਓਪਨ ਹੋਵੇਗਾ, ਆਪਣੀ ਫੋਟੋ ਲੈ ਕੇ Submit ਕਰੋ।

  6. ਪੂਰਾ ਹੋ ਗਿਆ: ਤੁਹਾਡਾ e-KYC ਪੂਰਾ ਹੋ ਜਾਵੇਗਾ।

e-KYC ਸਟੇਟਸ ਚੈੱਕ ਕਰਨ ਦਾ ਤਰੀਕਾ:

  • ‘Mera KYC’ ਐਪ ਖੋਲ੍ਹੋ, ਲੋਕੇਸ਼ਨ ਦਰਜ ਕਰੋ।

  • ਆਧਾਰ ਨੰਬਰ, ਕੈਪਚਾ ਅਤੇ OTP ਭਰੋ।

  • ਜੇ KYC ਪੂਰਾ ਹੋ ਚੁੱਕਾ ਹੈ, ਤਾਂ ਸਟੇਟਸ ‘Y’ ਦੇਖਾਈ ਦੇਵੇਗਾ।

ਆਫਲਾਈਨ (Offline) ਤਰੀਕਾ:
ਜੇ ਮੋਬਾਈਲ ਐਪ ਕੰਮ ਨਹੀਂ ਕਰ ਰਹੀ, ਤਾਂ ਨੇੜੇ ਦੀ ਰਾਸ਼ਨ ਦੁਕਾਨ (ਡੀਪੂ) ‘ਤੇ ਜਾ ਕੇ POS ਮਸ਼ੀਨ ਰਾਹੀਂ ਆਪਣਾ e-KYC ਕਰਵਾਓ। ਆਪਣੇ ਨਾਲ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਲੈ ਜਾਓ।

ਨੋਟ: ਇਸ ਕੰਮ ਨੂੰ ਸਮੇਂ ਸਿਰ ਪੂਰਾ ਕਰੋ ਤਾਂ ਜੋ 1 ਜਨਵਰੀ ਤੋਂ ਰਾਸ਼ਨ ਅਤੇ ਜੁੜੀਆਂ ਸਕੀਮਾਂ ਦਾ ਲਾਭ ਮਿਲਦਾ ਰਹੇ।