ਰਾਮ ਰਹੀਮ ਨੇ ਹਾਈਕੋਰਟ ਤੋਂ ਵਾਪਸ ਲੈ ਲਈ ਸ*ਜ਼ਾ ਰੋਕਣ ਦੀ ਅਰਜ਼ੀ

10

ਚੰਡੀਗੜ੍ਹ 24 July 2025 AJ DI Awaaj

Punjab Desk : – ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਹਾਈਕੋਰਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਬਰ ਜਨਾ*ਹ ਮਾਮਲੇ ਵਿੱਚ ਆਪਣੇ ਵਿਰੁੱਧ ਆਈ ਸ*ਜ਼ਾ ਨੂੰ ਸਸ*ਪੈਂਡ (ਰੋਕਣ) ਕਰਵਾਉਣ ਲਈ ਰਾਮ ਰਹੀਮ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਹੁਣ ਵਾਪਸ ਲੈ ਲਈ ਗਈ ਹੈ।

ਇਹ ਅਰਜ਼ੀ ਲਗਭਗ ਦੋ ਸਾਲ ਤੋਂ ਪੈਂਡਿੰਗ ਸੀ। ਜ਼ਿਕਰਯੋਗ ਹੈ ਕਿ 2017 ਵਿੱਚ ਪੰਚਕੂਲਾ ਦੀ CBI ਅਦਾਲਤ ਨੇ ਰਾਮ ਰਹੀਮ ਨੂੰ ਜਬਰ ਜਨਾ*ਹ ਦੇ ਦੋ ਮਾਮਲਿਆਂ ਵਿੱਚ ਦੋ*ਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਕੈਦ ਦੀ ਸ*ਜ਼ਾ ਸੁਣਾਈ ਸੀ।

ਹੁਣ ਭਾਵੇਂ ਉਸਨੇ ਸ*ਜ਼ਾ ਸਸ*ਪੈਂਡ ਕਰਨ ਦੀ ਅਰਜ਼ੀ ਵਾਪਸ ਲੈ ਲੀ ਹੈ, ਪਰ ਸਜ਼ਾ ਦੇ ਖ਼ਿਲਾ*ਫ਼ ਦਾਇਰ ਕੀਤੀ ਅਪੀਲ ‘ਤੇ ਹਾਈਕੋਰਟ ਵਿੱਚ ਸੁਣਵਾਈ ਜਾਰੀ ਰਹੇਗੀ। ਰਾਮ ਰਹੀਮ ਦੀ ਕਾਨੂੰਨੀ ਟੀਮ ਵੱਲੋਂ ਸੰਭਵ ਹੈ ਕਿ ਅਗਲੇ ਦਿਨਾਂ ਵਿੱਚ ਅਪੀਲ ਦੇ ਹੱਕ ਵਿੱਚ ਹੋਰ ਦਲੀ*ਲਾਂ ਪੇਸ਼ ਕੀਤੀਆਂ ਜਾਣ।

ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਜੇ ਵੀ ਚੱਲ ਰਹੀ ਹੈ ਅਤੇ ਹੁਣ ਸਾਰੀ ਨਜ਼ਰਾਂ ਹਾਈਕੋਰਟ ਦੇ ਆਉਣ ਵਾਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ।