August 21,2026 Aj Di Awaaj
Punjab Desk: ਗੁਰੂਆਂ-ਪੀਰਾਂ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਪੰਜਾਬ ਦੀ ਧਰਤੀ ਸੇਵਾ, ਸਾਂਝ ਅਤੇ ਮਨੁੱਖਤਾ ਦੇ ਭਲੇ ਦੀ ਮਿਸਾਲ ਰਹੀ ਹੈ। ਇੱਥੋਂ ਕੋਈ ਵੀ ਲੋੜਵੰਦ ਖਾਲੀ ਹੱਥ ਨਹੀਂ ਮੁੜਦਾ। ਗੁਰੂ ਸਾਹਿਬਾਨ ਵੱਲੋਂ ਦਰਸਾਏ ਲੰਗਰ ਅਤੇ ਸੇਵਾ ਦੇ ਸੰਕਲਪ ਨੇ ਅੱਜ ਵੀ ਲੋਕਾਂ ਵਿੱਚ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਜਿਊਂਦਾ ਰੱਖਿਆ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮੁਸੀਬਤ ਆਵੇ, ਪੰਜਾਬੀ ਹਮੇਸ਼ਾ ‘ਸਰਬੱਤ ਦੇ ਭਲੇ’ ਦੀ ਸੋਚ ਨਾਲ ਮਦਦ ਲਈ ਅੱਗੇ ਆਉਂਦੇ ਹਨ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣਾ ਫਰਜ਼ ਸਮਝਦੇ ਹਨ।


















