ਮਾਨ ਸਰਕਾਰ ਦੀ ‘ਜ਼ੀਰੋ ਬਿੱਲ’ ਗਾਰੰਟੀ ਨਾਲ ਪੰਜਾਬ ਚਮਕਿਆ; ਹੁਣ ਤੱਕ 11.40 ਕਰੋੜ ‘ਜ਼ੀਰੋ ਬਿੱਲ’ ਜਾਰੀ, ਪਿਛਲੀਆਂ ਸਰਕਾਰਾਂ ਸਾਹਮਣੇ ਰੱਖਿਆ ਅੀਨਾ

7

4November 2025 Aj Di Awaaj

Punjab Desk ਪੰਜਾਬ ਅੱਜ ਉਸ ਪ੍ਰਸ਼ਾਸਨਕ ਮਾਡਲ ਦਾ ਗਵਾਹ ਹੈ, ਜਿਸ ਨੇ ਆਮ ਲੋਕਾਂ ਦੇ ਜੀਵਨ ਤੋਂ ਵੱਡਾ ਵਿੱਤੀ ਬੋਝ ਹਮੇਸ਼ਾ ਲਈ ਹਟਾ ਦਿੱਤਾ ਹੈ। ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ‘ਜ਼ੀਰੋ ਬਿਜਲੀ ਬਿੱਲ’ ਗਾਰੰਟੀ ਸਿਰਫ਼ ਚੋਣੀ ਵਾਅਦਾ ਨਹੀਂ, ਬਲਕਿ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋਈ ਹੈ। ਇਸ ਗਾਰੰਟੀ ਨੇ ਸੂਬੇ ਦੇ ਲੱਖਾਂ ਪਰਿਵਾਰਾਂ ਦੇ ਘਰਾਂ ਵਿੱਚ ਸੱਚਮੁੱਚ ਰੌਸ਼ਨੀ ਭਰ ਦਿੱਤੀ ਹੈ। ਪਿਛਲੀਆਂ ਸਰਕਾਰਾਂ ਦੇ ਖੋਖਲੇ ਦਾਵਿਆਂ ਅਤੇ ਮਹਿੰਗੀ ਬਿਜਲੀ ਦੇ ਯੁੱਗ ਨੂੰ ਪਿੱਛੇ ਛੱਡਦਿਆਂ, ਮੌਜੂਦਾ ਸਰਕਾਰ ਨੇ ਇਹ ਸਾਬਤ ਕੀਤਾ ਹੈ ਕਿ ਜੇ ਨੀਅਤ ਸਾਫ਼ ਹੋਵੇ ਤੇ ਨੀਤੀਆਂ ਲੋਕਾਂ ਦੇ ਹਿੱਤ ਵਿੱਚ ਬਣਾਈਆਂ ਜਾਣ, ਤਾਂ ਜਨਤਾ ਨੂੰ ਸਿੱਧੀ ਰਾਹਤ ਦੇਣਾ ਮੁਸ਼ਕਲ ਨਹੀਂ।

ਇਸ ਯੋਜਨਾ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਅੱਜ ਪੰਜਾਬ ਦੇ 90 ਪ੍ਰਤੀਸ਼ਤ ਪਰਿਵਾਰ ‘ਜ਼ੀਰੋ ਬਿਜਲੀ ਬਿੱਲ’ ਦਾ ਲਾਭ ਲੈ ਰਹੇ ਹਨ। ਇਹ ਕੋਈ ਆਮ ਅੰਕੜਾ ਨਹੀਂ, ਬਲਕਿ ਸੂਬੇ ਦੀ ਵੱਡੀ ਜਨਤਾ ਨੂੰ ਮਿਲੀ ਸਿੱਧੀ ਰਾਹਤ ਹੈ। ਸਿਰਫ਼ ਅਗਸਤ-ਸਤੰਬਰ 2025 ਦੇ ਇੱਕ ਬਿਲਿੰਗ ਚੱਕਰ ਦੌਰਾਨ ਹੀ 73,87,460 ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ। ਇਹ ਅਦਭੁੱਤ ਪ੍ਰਾਪਤੀ ਸਾਬਤ ਕਰਦੀ ਹੈ ਕਿ ਸਰਕਾਰ ਦੀ ਇਹ ਲੋਕ-ਹਿਤੈਸ਼ੀ ਯੋਜਨਾ ਸਮਾਜ ਦੇ ਹਰ ਵਰਗ ਤੱਕ ਪਹੁੰਚ ਰਹੀ ਹੈ। ਇਸ ਨਾਲ ਘਰ-ਘਰ ਦੇ ਲੋਕਾਂ ਨੂੰ ਹਰ ਮਹੀਨੇ 1500 ਤੋਂ 2000 ਰੁਪਏ ਤੱਕ ਦੀ ਬੱਚਤ ਹੋ ਰਹੀ ਹੈ, ਜਿਸਦਾ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦੀਆਂ ਹੋਰ ਜ਼ਰੂਰਤਾਂ ‘ਤੇ ਸਮਝਦਾਰੀ ਨਾਲ ਵਰਤੋਂ ਕਰ ਰਹੇ ਹਨ।